ਹੰਡਿਆਇਆ 'ਚ ਬੰਦ ਦਾ ਕੋਈ ਖ਼ਾਸ ਅਸਰ ਦੇਖਣ ਨੂੰ ਨਹੀਂ ਮਿਲਿਆ
ਹੰਡਿਆਇਆ (ਬਰਨਾਲਾ), 12 ਫਰਵਰੀ (ਗੁਰਜੀਤ ਸਿੰਘ ਖੁੱਡੀ) - ਕੇਂਦਰ ਸਰਕਾਰ ਦੀਆਂ ਵੱਖ-ਵੱਖ ਨੀਤੀਆਂ ਦੇ ਵਿਰੋਧ ਵਿਚ ਕਈ ਟਰੇਡ ਯੂਨੀਅਨਾਂ ਨੇ ਅੱਜ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਦੇ ਤਹਿਤ ਅੱਜ ਸਰਕਾਰੀ ਬੱਸਾਂ ਦੂਜੇ ਦਿਨ ਵੀ ਬੰਦ ਰਹੀਆਂ। ਹੰਡਿਆਇਆ ਵਿਖੇ ਪ੍ਰਾਈਵੇਟ ਬੱਸਾਂ ਹੀ ਆ ਰਹੀਆਂ ਹਨ । ਆਧਾਰ ਕਾਰਡ ਦਾ ਲਾਹਾ ਲੈਣ ਵਾਲੀਆਂ ਸਵਾਰੀਆ ਸਰਕਾਰੀ ਬੱਸ ਦੀ ਉਡੀਕ ਕਰਦੀਆਂ ਰਹੀਆਂ, ਜਿਸ ਕਰ ਕੇ ਸਵਾਰੀਆ ਨੂੰ ਦਿੱਕਤਾ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਆਵਾਜਾਈ ਬਹਾਲ ਰਹੀ ਤੇ ਬੰਦ ਦਾ ਕੋਈ ਖ਼ਾਸ ਅਸਰ ਦੇਖਣ ਨੂੰ ਨਹੀਂ ਮਿਲਿਆ ।
;
;
;
;
;
;
;
;
;