JALANDHAR WEATHER

ਪਲਾਟ ਨੂੰ ਲੈ ਕੇ ਹਮਲਾ ਕਰਕੇ ਕੁੱਟਮਾਰ ਕਰਨ ਦੇ ਲਗਾਏ ਗੰਭੀਰ ਦੋਸ਼

ਚੋਗਾਵਾਂ/ਅੰਮ੍ਰਿਤਸਰ, 12 ਫਰਵਰੀ (ਗੁਰਵਿੰਦਰ ਸਿੰਘ ਕਲਸੀ) - ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਕਸਬਾ ਚੋਗਾਵਾਂ ਵਿਖੇ ਪਲਾਟ ਨੂੰ ਲੈ ਕੇ ਹਮਲਾ ਕਰਕੇ ਕੁੱਟਮਾਰ ਕਰਨ ਦੀ ਖ਼ਬਰ ਹੈ। ਇਸ ਸੰਬੰਧੀ ਦੋਸ਼ ਲਗਾਉਂਦਿਆਂ ਨਿਸ਼ਾਨ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ ਉਨ੍ਹਾਂ ਨੇ 12 ਸਾਲ ਪਹਿਲਾਂ ਅਜਨਾਲਾ ਰੋਡ ਚੋਗਾਵਾਂ ਵਿਖੇ 3 ਮਰਲੇ ਦਾ ਪਲਾਟ ਖਰੀਦਿਆ ਸੀ। ਉਕਤ ਜਗ੍ਹਾ ਦੇ ਸਾਰੇ ਕਾਗਜ਼ਾਤ ਉਨ੍ਹਾਂ ਦੇ ਨਾਂਅ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਗੁਰਸੇਵਕ ਸਿੰਘ ਉਸ ਦਾ ਇਕ ਭਰਾ, ਪੁੱਤਰਾਨ ਵਿਰਸਾ ਸਿੰਘ ਵਾਸੀ ਚੋਗਾਵਾਂ ਉਕਤ ਪਲਾਟ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਟਾਹਲੀ ਅਤੇ ਇੱਟਾਂ ਵੀ ਇੱਥੋਂ ਲੈ ਗਏ। ਅੱਜ ਜਦੋਂ ਮੈਂ ਆਪਣੀ ਭੈਣ ਅਮਨਦੀਪ ਕੌਰ ਨਾਲ ਪਲਾਟ ਵਿਚ ਗਿਆ ਤਾਂ ਉਕਤ ਵਿਅਕਤੀਆਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ। ਅਮਨਦੀਪ ਕੌਰ ਦੇ ਗਲ ਪੈ ਗਏ ਤੇ ਗਾਲੀ ਗਲੋਚ ਕੀਤਾ। ਅਸੀਂ ਭੱਜ ਕੇ ਆਪਣੀਆਂ ਜਾਨਾਂ ਬਚਾਈਆਂ। ਇਸ ਸੰਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਲਿਖਤੀ ਦਰਖ਼ਾਸਤ ਦਿੱਤੀ ਗਈ ਹੈ।

ਇਸ ਸੰਬੰਧੀ ਵਿਰੋਧੀ ਧਿਰ ਦੇ ਵਿਰਸਾ ਸਿੰਘ ਤੇ ਹੋਰਨਾਂ ਨੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਕਤ ਜਗ੍ਹਾ ਉਨ੍ਹਾਂ ਦੀ ਪਿਤਾ ਪੁਰਖੀ ਹੈ। ਜਿਸ ਦੇ ਸਾਰੇ ਕਾਗਜ਼ ਉਨ੍ਹਾਂ ਦੇ ਨਾਂਅ ਹਨ। ਉਹ ਉਕਤ ਜਗ੍ਹਾ ਦੇ ਕਾਬਜ਼ ਹਨ। ਉਨ੍ਹਾਂ ਕਿਸੇ ਨਾਲ ਕੋਈ ਝਗੜਾ ਨਹੀਂ ਕੀਤਾ। ਉਨ੍ਹਾਂ ਉਲਟਾ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਉਨ੍ਹਾਂ ਦੀ ਨੂੰਹ ਜਤਿੰਦਰ ਕੌਰ ਨਾਲ ਝਗੜਾ ਕਰਕੇ ਉਸ ਨੂੰ ਸੱਟਾਂ ਲਗਾ ਦਿੱਤੀਆਂ ਜੋ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਜੇਰੇ ਇਲਾਜ ਹੈ। ਇਸ ਸੰਬੰਧੀ ਏ.ਐਸ.ਆਈ. ਪ੍ਰਗਟ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਜਾਂਚ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ