ਘਰ ਦੇ ਬੂਹੇ 'ਤੇ ਆ ਕੇ ਪਤਾ ਪੁੱਛਣ 'ਤੇ ਬਾਲੀਆਂ ਖੋਹ ਕੇ ਲੁਟੇਰੇ ਹੋਏ ਫ਼ਰਾਰ
ਗੁਰਦਾਸਪੁਰ ,12 ਜਨਵਰੀ -ਜੇਕਰ ਤੁਹਾਡੇ ਘਰ ਦੇ ਬੂਹੇ 'ਤੇ ਕੋਈ ਆ ਕੇ ਪਤਾ ਪੁੱਛਦਾ ਹੈ ਤਾਂ ਤੁਸੀਂ ਵੀ ਸਾਵਧਾਨੀ ਨਾਲ ਉਸ ਦਾ ਸਾਹਮਣਾ ਕਰੋ ਕਿਉਂਕਿ ਇਹ ਕੋਈ ਲੁਟੇਰਾ ਜਾਂ ਝਪਟਮਾਰ ਵੀ ਹੋ ਸਕਦਾ ਹੈ। ਅਜਿਹਾ ਹੀ ਇਕ ਕਾਰਾ 2 ਮੋਟਰਸਾਈਕਲ ਸਵਾਰ ਧਾਰੀਵਾਲ ਦੇ ਡੱਡਵਾਂ ਰੋਡ 'ਤੇ ਸਥਿਤ ਗੋਲਡਨ ਐਵੀਨਿਊ ਵਿਖੇ ਕਰ ਗਏ ਹਨ ਜਿੱਥੇ ਇਕ ਘਰ ਦੇ ਬੂਹੇ ਵਿਚ ਆ ਕੇ ਪਹਿਲਾਂ ਔਰਤ ਕੋਲੋਂ ਪਤਾ ਪੁੱਛਿਆ ਤੇ ਫਿਰ ਪਾਣੀ ਮੰਗਿਆ। ਫਿਰ ਉਥੇ ਬੈਠੀ ਔਰਤ ਦੀਆਂ ਬਾਲੀਆਂ ਝਪਟ ਕੇ ਫਰਾਰ ਹੋ ਗਏ । ਦੋਵੇਂ ਲੁਟੇਰੇ ਇਕ ਸੀ.ਸੀ. ਟੀ.ਵੀ. ਵਿਚ ਵੀ ਕੈਦ ਹੋਏ ਹਨ।
ਜਾਣਕਾਰੀ ਦਿੰਦਿਆਂ ਪੀੜਿਤ ਔਰਤ ਕਿਰਨ ਬਾਲਾ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਗੇਟ ਨੇੜੇ ਕੁਰਸੀ 'ਤੇ ਬੈਠੀ ਹੋਈ ਸੀ ਤਾਂ 2 ਮੋਟਰਸਾਈਕਲ ਨੌਜਵਾਨ ਆਉਂਦੇ ਹਨ ਅਤੇ ਕਿਸੇ ਦਾ ਪਤਾ ਪੁੱਛਦੇ ਹਨ । ਜਾਣਕਾਰੀ ਹੋਣ ਤੋਂ ਇਨਕਾਰ ਕਰਨ ਤੇ ਉਹ ਅੱਗੇ ਨਿਕਲ ਜਾਂਦੇ ਹਨ ਅਤੇ ਫਿਰ ਮੋਟਰਸਾਈਕਲ ਮੋੜ ਕੇ ਵਾਪਸ ਆ ਜਾਂਦੇ ਹਨ ਅਤੇ ਉਨ੍ਹਾਂ ਵਿਚੋਂ ਇਕ ਨੌਜਵਾਨ ਉੱਤਰ ਕੇ ਫਿਰ ਗੇਟ ਮੂਹਰੇ ਆ ਕੇ ਖੜਾ ਹੋ ਜਾਂਦਾ ਹੈ ਤੇ ਪਾਣੀ ਮੰਗਦਾ ਹੈ। ਹਾਲਾਂਕਿ ਉਨ੍ਹਾਂ ਦੀ ਨੂੰਹ ਵਲੋਂ ਉਸ ਨੂੰ ਬਾਹਰ ਜਾਣ ਲਈ ਕਿਹਾ ਜਾਂਦਾ ਹੈ ਪਰ ਇਕਦਮ ਮੌਕਾ ਵੇਖ ਕੇ ਉਹ ਕੁਰਸੀ 'ਤੇ ਬੈਠੀ ਕਿਰਨ ਬਾਲਾ ਦੀਆਂ ਦੋਵੇਂ ਕੰਨਾਂ ਦੀਆਂ ਬਾਲੀਆਂ ਝਪਟ ਕੇ ਪਹਿਲਾਂ ਤੋਂ ਹੀ ਸਟਾਰਟ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਫਰਾਰ ਹੋ ਗਿਆ ।
ਪਰਿਵਾਰ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਤੇ ਡੀ.ਐਸ.ਪੀ. ਕੁਲਵੰਤ ਸਿੰਘ ਵਲੋਂ ਮੌਕੇ 'ਤੇ ਪਹੁੰਚ ਕੇ ਪਰਿਵਾਰ ਕੋਲੋਂ ਸਾਰੀ ਘਟਨਾ ਦੀ ਜਾਣਕਾਰੀ ਲਈ ਗਈ ਹੈ। ਨੇੜਲੇ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਪਰ ਫਿਲਹਾਲ ਪੁਲਿਸ ਕੈਮਰੇ ਸਾਹਮਣੇ ਕੁਝ ਬੋਲਣ ਨੂੰ ਤਿਆਰ ਨਹੀਂ ਹੈ।
;
;
;
;
;
;
;
;