JALANDHAR WEATHER

ਕਤਲ ਹੋਏ ਫ਼ੌਜੀ ਗੁਰਭੇਜ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਅਮਰਕੋਟ, 12 ਫਰਵਰੀ (ਭੱਟੀ)- ਪੁਲਿਸ ਥਾਣਾ ਵਲਟੋਹਾ ਅੱਗੇ ਪਿਛਲੇ ਇਕ ਹਫ਼ਤੇ ਤੋਂ ਦਿਨ ਰਾਤ ਸਾਬਕਾ ਫ਼ੌਜੀ ਗੁਰਭੇਜ ਸਿੰਘ ਦਾ ਲਾਸ਼ ਰੱਖ ਕੇ ਸਾਬਕਾ ਸੈਨਿਕ ਜਥੇਬੰਦੀਆਂ ਤੇ ਮ੍ਰਿਤਕ ਦੇ ਵਾਰਸਾਂ ਵਲੋਂ ਲਗਾਤਾਰ ਧਰਨਾ ਥਾਣੇ ਮੁੱਖ ਗੇਟ ਅੱਗੇ ਰੱਖ ਕੇ ਪੱਟੀ-ਖੇਮਕਰਨ ਰੋਡ ਨੂੰ ਪੱਕੇ ਤੌਰ 'ਤੇ ਬੰਦ ਕੀਤਾ ਗਿਆ। ਬੀਤੇ ਰਾਤ ਐਸ. ਐਸ. ਪੀ. ਤਰਨ ਤਾਰਨ ਸੁਰਿੰਦਰ ਸਿੰਘ ਲਾਂਬਾ ਤੇ ਆਰਮੀ ਦੇ ਕਰਨਲ ਤੇ ਹੋਰ ਅਧਿਕਾਰੀਆ ਨੇ ਪਰਿਵਾਰ ਨੂੰ ਸਮਝਾ ਕੇ ਧਰਨਾ ਚੁੱਕਵਾ ਦਿੱਤਾ ਸੀ। ਅੱਜ ਸਰਕਾਰੀ ਸਨਮਾਨਾਂ ਨਾਲ ਸਾਬਕਾ ਫ਼ੌਜੀ ਗੁਰਭੇਜ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਚੀਮਾ ਖੁਰਦ ਵਿਖੇ ਕੀਤਾ ਗਿਆ। ਇਸ ਮੌਕੇ ਡੀ. ਐਸ. ਪੀ. ਪ੍ਰੀਤ ਇੰਦਰ ਸਿੰਘ, ਐਸ. ਐਚ. ਉ. ਮਨਜੀਤ ਸਿੰਘ,ਸਾਬਕਾ ਸੈਨਿਕ ਸਰਬ ਸਾੰਝੀ ਕਮੇਟੀ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਟਾਂਡਾ ਸੈਨਾ ਮੈਡਲ, ਪੰਜਾਬ ਚੇਅਰਮੈਨ ਪਿਆਰਾ ਸਿੰਘ, ਤਰਨ ਤਾਰਨ ਦੇ ਜ਼ਿਲ੍ਹਾ ਪ੍ਰਧਾਨ ਕੈਪਟਨ ਦਿਲਬਾਗ ਸਿੰਘ,ਸਾਬਕਾ ਸੈਨਿਕ ਕਿਸਾਨ ਮਜ਼ਦੂਰ ਕਮੇਟੀ ਪ੍ਰਧਾਨ ਤੇਜਬੀਰ ਸਿੰਘ , ਸੁਲਖਣ ਸਿੰਘ, ਸੰਤੋਖ ਸਿੰਘ,ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਤੋਂ ਇਲਾਵਾ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਆਦਿ ਤੋਂ ਇਲਾਵਾ ਹੋਰ ਵੀ ਕਿਸਾਨ ਜਥੇਬੰਦੀਆਂ ਸੂਮਲੀਅਤ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ