ਜੰਮੂ ਵਿਚ ਸੈਰ-ਸਪਾਟਾ ਪ੍ਰਮੋਸ਼ਨ 'ਤੇ 29 ਕਰੋੜ ਰੁਪਏ ਖਰਚ ਕੀਤੇ ਗਏ - ਜੰਮੂ-ਕਸ਼ਮੀਰ ਸਰਕਾਰ
ਸ੍ਰੀਨਗਰ ,12 ਫਰਵਰੀ - ਜੰਮੂ-ਕਸ਼ਮੀਰ ਸਰਕਾਰ ਨੇ ਕਿਹਾ ਕਿ ਉਸ ਨੇ ਪਿਛਲੇ ਦੋ ਸਾਲਾਂ ਦੌਰਾਨ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਸੈਰ-ਸਪਾਟਾ ਪ੍ਰਮੋਸ਼ਨ 'ਤੇ 76 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਹਨ, ਜਿਨ੍ਹਾਂ ਵਿਚੋਂ 29 ਕਰੋੜ ਰੁਪਏ ਤੋਂ ਵੱਧ ਜੰਮੂ ਡਿਵੀਜ਼ਨ ਵਿਚ ਅਤੇ 27 ਕਰੋੜ ਰੁਪਏ ਤੋਂ ਵੱਧ ਕਸ਼ਮੀਰ ਡਿਵੀਜ਼ਨ ਵਿਚ ਖਰਚ ਕੀਤੇ ਗਏ ਹਨ। ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਇਹ ਖਰਚਾ ਵਿੱਤੀ ਸਾਲ 2024-25 ਅਤੇ 2025-26 ਦੌਰਾਨ ਦੋਵਾਂ ਡਿਵੀਜ਼ਨਾਂ ਵਿਚ ਹੋਇਆ ਹੈ।
ਭਾਜਪਾ ਵਿਧਾਇਕ ਯੁੱਧਵੀਰ ਸੇਠੀ ਵਲੋਂ ਉਠਾਏ ਗਏ ਇਕ ਸਵਾਲ ਦੇ ਜਵਾਬ ਵਿਚ, ਸਰਕਾਰ ਨੇ ਕਿਹਾ ਕਿ ਜੰਮੂ ਡਿਵੀਜ਼ਨ ਵਿਚ, 2024-25 ਵਿਚ 16 ਕਰੋੜ ਰੁਪਏ ਤੋਂ ਵੱਧ ਖਰਚ ਕੀਤਾ ਗਿਆ ਸੀ, ਜਦੋਂ ਕਿ 2025-26 ਵਿਚ ਹੁਣ ਤੱਕ 12 ਕਰੋੜ ਰੁਪਏ ਖਰਚ ਕੀਤੇ ਗਏ ਹਨ। ਕਸ਼ਮੀਰ ਡਿਵੀਜ਼ਨ ਵਿਚ ਵਿਭਾਗ ਨੇ 2024-25 ਦੌਰਾਨ 14 ਕਰੋੜ ਰੁਪਏ ਤੋਂ ਵੱਧ ਅਤੇ ਮੌਜੂਦਾ ਵਿੱਤੀ ਸਾਲ ਵਿਚ ਜਨਵਰੀ 2026 ਤੱਕ 13 ਕਰੋੜ ਰੁਪਏ ਖਰਚ ਕੀਤੇ।
;
;
;
;
;
;
;
;