JALANDHAR WEATHER

ਪੇਸ਼ੀ ਭੁਗਤਣ ਆਏ ਬਿਕਰਮ ਸਿੰਘ ਮਜੀਠੀਆ ਨੇ ਚੁੱਕੇ ਵੱਡੇ ਸਵਾਲ

ਚੰਡੀਗੜ੍ਹ, 24 ਫਰਵਰੀ (ਕਪਿਲ ਵਧਵਾ)- ਬਿਕਰਮ ਸਿੰਘ ਮਜੀਠੀਆ ਨੇ ਆਪਣੇ ਖ਼ਿਲਾਫ਼ ਦਰਜ ਮਾਮਲੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਲ 2021 ਵਿਚ ਉਨ੍ਹਾਂ ਸਮੇਤ ਕੁਝ ਆਗੂਆਂ ਅਤੇ ਪਾਰਟੀ ਵਰਕਰਾਂ ਨੇ ਪੰਜਾਬ ਦੇ ਪਾਣੀਆਂ ’ਤੇ ਮਾਰੇ ਗਏ ਡਾਕੇ ਦੇ ਵਿਰੋਧ ਵਿਚ ਸ਼ਾਂਤਮਈ ਮੋਰਚਾ ਖੋਲ੍ਹਿਆ ਸੀ, ਜਿਸ ਤੋਂ ਬਾਅਦ ਉਸ ਸਮੇਂ ਦੇ ਮੁੱਖ ਮੰਤਰੀ ਦੇ ਦਬਾਅ ਹੇਠ ਚੰਡੀਗੜ੍ਹ ਪੁਲਿਸ ਨੇ ਇਹ ਮਾਮਲਾ ਦਰਜ ਕੀਤਾ। ਪੰਜਾਬ ਦੀ ਹਾਲੀਆ ਕਾਨੂੰਨ ਅਤੇ ਵਿਵਸਥਾ ਸਥਿਤੀ ’ਤੇ ਵਿਚਾਰ ਪ੍ਰਗਟ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਕੋਈ ਵਿਆਹ ਸ਼ਾਦੀ ਦੇ ਸਮਾਗਮ ਦੇ ਵਿਚ ਖੁਸ਼ੀਆਂ ਮਨਾਉਣ ਲਈ ਜਾਂਦਾ ਹੈ ਤਾਂ ਉਸ ਦੀ ਪੁੜਪੁੜੀ ’ਤੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਥਾਣੇ ਤੱਕ ਸੁਰੱਖਿਤ ਨਹੀਂ ਹਨ, ਕਿਸੇ ਜਗ੍ਹਾ ਬੰਬ ਧਮਾਕੇ ਹੋ ਰਹੇ ਹਨ ਅਤੇ ਬਾਹਰ ਬੈਠੇ ਗੈਂਗਸਟਰ ਵਪਾਰੀਆਂ ਤੋਂ ਫਿਰੋਤੀਆਂ ਮੰਗ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ