ਬੱਸ 'ਚੋਂ ਡਿੱਗ ਕੇ ਹੇਠਾਂ ਆਉਣ ਕਾਰਨ ਬਜ਼ੁਰਗ ਦੀ ਮੌਤ
ਸੁਨਾਮ ਊਧਮ ਸਿੰਘ ਵਾਲਾ, 24 ਫਰਵਰੀ (ਭੁੱਲਰ,ਧਾਲੀਵਾਲ)- ਅੱਜ ਸਵੇਰੇ ਬਖਤੌਰ ਨਗਰ ਦੇ ਇਕ ਬਜ਼ੁਰਗ ਦੀ ਬੱਸ 'ਚੋਂ ਡਿੱਗ ਕੇ ਹੇਠ ਆਉਣ ਕਾਰਨ ਦਰਦਨਾਕ ਮੌਤ ਹੋਣ ਦੀ ਦੁਖਦਾਈ ਖਬਰ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕ ਦੇ ਪੁੱਤਰ ਹਰਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਸਾਢੇ ਕੁ ਅੱਠ ਵਜੇ ਉਸ ਦੇ ਪਿਤਾ ਸਰਵਣ ਸਿੰਘ (70) ਪੁੱਤਰ ਤੁਲਸਾ ਸਿੰਘ ਸੰਗਰੂਰ ਦਵਾਈ ਲੈਣ ਜਾਣ ਲਈ ਸੁਨਾਮ-ਜਖੇਪਲ ਸੜਕ ਤੋਂ ਸਾਬਕਾ ਸਰਪੰਚ ਕੇਸਰ ਸਿੰਘ ਦੇ ਕੋਠਿਆਂ ਨੇੜਿਉਂ ਇਕ ਨਿੱਜੀ ਕੰਪਨੀ ਦੀ ਬੱਸ 'ਚ ਚੜ੍ਹੇ ਸਨ ਪਰ ਬੱਸ ਵਿਚ ਸਵਾਰੀਆਂ ਜ਼ਿਆਦਾ ਹੋਣ ਕਾਰਨ ਅਗਲੀ ਬੱਸ 'ਚ ਜਾਣ ਲਈ ਜਦੋਂ ਉਹ ਸ਼ਹਿਰ ਦੇ ਸੀਤਾਸਰ ਮੰਦਿਰ ਨੇੜੇ ਉੱਤਰਨ ਲੱਗੇ ਤਾਂ ਡਿੱਗ ਪਏ ਅਤੇ ਇਸ ਦੌਰਾਨ ਬੱਸ ਦੇ ਪਿਛਲੇ ਟਾਇਰਾਂ ਹੇਠ ਆ ਗਏ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
;
;
;
;
;
;
;
;