ਟਾਵਰ ਮੋਰਚਾ ਸਮਾਣਾ- ਧਰਮ ਯੁੱਧ ਮੋਰਚੇ ਨੂੰ ਲੈ ਕੇ ਸਥਿਤੀ ਤਣਾਅਪੂਰਨ
ਸਮਾਣਾ (ਪਟਿਆਲਾ), 24 ਫਰਵਰੀ (ਸਾਹਿਬ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਦੀ ਮੰਗ ਨੂੰ ਲੈ ਕੇ ਭਰਤੀ ਸੰਚਾਰ ਨਿਗਮ ਲਿਮਟਿਡ ਦੇ 400 ਫੁੱਟ ਟਾਵਰ ਤੇ 17 ਮਹੀਨਿਆਂ ਤੋਂ ਚੜ੍ਹੇ ਭਾਈ ਗੁਰਜੀਤ ਸਿੰਘ ਫੌਜੀ ਦੀ ਕਥਿਤ ਤੱਪਸਿਆ ਨੂੰ ਬੂਰ ਨਾ ਪੈਣ ਕਾਰਨ ਟਾਵਰ ਮੋਰਚੇ ਵਲੋਂ ਅੱਜ ਤੋਂ ਸ਼ੁਰੂ ਹੋਣ ਵਾਲੇ ਧਰਮ ਯੁੱਧ ਮੋਰਚੇ ਨੂੰ ਲੈ ਕੇ ਸਮਾਣਾ ਵਿਚ ਸਥਿਤੀ ਤਣਾਅਪੂਰਨ ਪਰ ਸ਼ਾਂਤੀਪੂਰਨ ਬਣੀ ਹੋਈ ਹੈ। ਰਾਤ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਵਰਕਰਾਂ ਨੂੰ ਪੁਲਿਸ ਨਾਲ ਤਕਰਾਰਬਾਜ਼ੀ ਹੋਣ ਉਪਰੰਤ ਮੋਰਚੇ ਵਾਲੀ ਥਾਂ ’ਤੇ ਜਾਣ ਦਿੱਤਾ ਗਿਆ। ਸਮਾਣਾ ਸ਼ਹਿਰ ਨੂੰ ਆਉਣ ਵਾਲੇ ਸਾਰੇ ਰਸਤੇ ਸੀਲ ਕਰ ਦਿੱਤੇ ਗਏ ਹਨ। ਪੁਲਿਸ ਕਪਤਾਨ ਪਟਿਆਲਾ ਵੈਭਵ ਚੌਧਰੀ ਅਤੇ ਪੁਲਿਸ ਉਪ ਕਪਤਾਨ ਸਮਾਣਾ ਫਤਿਹ ਸਿੰਘ ਬਰਾੜ ਦੀ ਅਗਵਾਈ ਵਿਚ ਸੈਂਕੜੇ ਪੁਲਿਸ ਅਧਿਕਾਰੀ ਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਮਹਿਲਾ ਪੁਲਿਸ ਵੀ ਵੱਡੀ ਗਿਣਤੀ ਵਿਚ ਤਾਇਨਾਤ ਕੀਤੀ ਗਈ ਹੈ। ਫਿਲਹਾਲ ਮੇਰਚੇ ਵਾਲੀ ਥਾਂ ’ਤੇ ਕੁਝ ਗਿਣਤੀ ਲੋਕ ਹੀ ਪਹੁੰਚੇ ਹਨ। ਪੁਲਿਸ ਵਲੋਂ ਕੀਤੀ ਸਖ਼ਤ ਨਾਕੇਬੰਦੀ ਕਾਰਨ ਲੋਕਾਂ ਨੂੰ ਕੁਝ ਪ੍ਰੇਸ਼ਾਨੀ ਹੋ ਰਹੀ ਹੈ।
;
;
;
;
;
;
;
;
;