ਪੰਜਾਬ ਦੇ ਚੋਣ ਅਧਿਕਾਰੀ ਅੱਜ ਪਹੁੰਚਣਗੇ ਦਿੱਲੀ
ਨਵੀਂ ਦਿੱਲੀ, 24 ਫਰਵਰੀ- ਪੰਜਾਬ ਦੇ ਚੋਣ ਅਧਿਕਾਰੀ ਅੱਜ ਦਿੱਲੀ ਪਹੁੰਚਣਗੇ। ਚੋਣ ਕਮਿਸ਼ਨ ਨੇ ਇਕ ਮੀਟਿੰਗ ਬੁਲਾਈ ਹੈ, ਜਿਸ ਵਿਚ ਇਹ ਅਧਿਕਾਰੀ ਹਿੱਸਾ ਲੈਣਗੇ। ਲਗਭਗ 25 ਸਾਲਾਂ ਬਾਅਦ ਚੋਣ ਕਮਿਸ਼ਨ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਚੋਣ ਕਮਿਸ਼ਨਰਾਂ ਦਾ ਰਾਸ਼ਟਰੀ ਸੰਮੇਲਨ ਬੁਲਾਇਆ ਹੈ। ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਚੋਣ ਕਮਿਸ਼ਨਰ ਵੀ ਇਸ ਵਿਚ ਮੌਜੂਦ ਰਹਿਣਗੇ। ਇਸ ਦੌਰਾਨ ਐਸ.ਆਈ.ਆਰ. ਅਤੇ ਹੋਰ ਮੁੱਦਿਆਂ 'ਤੇ ਚਰਚਾ ਸੰਭਵ ਹੈ।
;
;
;
;
;
;
;
;
;