JALANDHAR WEATHER

ਝਾਰਖੰਡ 'ਚ ਏਅਰ ਐਬੂਲੈਂਸ ਹਾਦਸੇ ਦਾ ਸ਼ਿਕਾਰ ਹੋਏ ਕੈਪਟਨ ਸਵਰਾਜਦੀਪ ਸਿੰਘ ਦਾ ਹੋਇਆ ਅੰਤਿਮ ਸੰਸਕਾਰ

ਅੰਮ੍ਰਿਤਸਰ, 25 ਫਰਵਰੀ (ਜਸਵੰਤ ਸਿੰਘ ਜੱਸ)- ਦੋ ਦਿਨ ਪਹਿਲਾਂ ਝਾਰਖੰਡ ਵਿਚ ਇਕ ਏਅਰ ਐਂਬੂਲੈਂਸ ਦੇ ਹਾਦਸਾਗ੍ਰਸਤ ਹੋ ਜਾਣ ਦੌਰਾਨ ਸਥਾਨਕ ਸੁਲਤਾਨਵਿੰਡ ਰੋਡ ਦੇ ਇਲਾਕਾ ਗੋਬਿੰਦ ਨਗਰ ਦੇ ਚੌੜਾ ਬਾਜ਼ਾਰ ਦੇ ਵਸਨੀਕ ਨੌਜਵਾਨ ਪਾਇਲਟ ਕੈਪਟਨ ਸਵਰਾਜਦੀਪ ਸਿੰਘ ਦਾ ਅੰਤਿਮ ਸਸਕਾਰ ਅੱਜ ਇਥੇ ਧਾਰਮਿਕ ਰਸਮਾਂ ਨਾਲ ਕੀਤਾ ਗਿਆ। ਕੈਪਟਨ ਸਵਰਾਜਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਸਵੇਰੇ ਅੰਮ੍ਰਿਤਸਰ ਪੁੱਜੀ। ਇਸ ਮੌਕੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਸਾਂਸਦ ਗੁਰਜੀਤ ਸਿੰਘ ਔਜਲਾ, ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਤੇ ਸ਼ਹਿਰ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਨੌਜਵਾਨ ਕੈਪਟਨ ਸਵਰਾਜਦੀਪ ਸਿੰਘ ਦੀ ਦੋ ਦਿਨ ਪਹਿਲਾਂ 6 ਹੋਰਨਾਂ ਵਿਅਕਤੀਆਂ ਸਮੇਤ ਝਾਰਖੰਡ ਵਿਚ ਏਅਰ ਐਂਬੁਲੈਂਸ ਹਾਦਸੇ ਦੌਰਾਨ ਮੌਤ ਹੋ ਗਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ