JALANDHAR WEATHER

ਸਿੱਧੂ ਫਾਰਮ ਸੇਰੋਂ ਵਿਚ ਕਤਲ ਕੀਤੇ ਗਏ ਸਰਪੰਚ ਦੇ ਦੋਸ਼ੀਆਂ ਦਾ ਪੱਟੀ ਨਜ਼ਦੀਕ ਪੁਲਿਸ ਵਲੋਂ ਐਨਕਾਊਂਟਰ, 2 ਜ਼ਖਮੀ

 ਪੱਟੀ, (ਤਰਨਤਾਰਨ), 25 ਫਰਵਰੀ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-  ਬੀਤੇ ਦਿਨੀਂ ਤਰਨਤਾਰਨ ਜ਼ਿਲ੍ਹਾ ਦੇ ਅਧੀਨ ਪਿੰਡ ਸੇਰੋ ਦੇ ਸਿੱਧੂ ਫਾਰਮ ਵਿਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਹਰਬਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ, ਦੇ ਦੋਸ਼ੀਆਂ ਦਾ ਅੱਜ ਪੱਟੀ ਹਲਕੇ ਦੇ ਪਿੰਡ ਜੱਲੋਕੇ ਨੇੜੇ ਪੁਲਿਸ ਨਾਲ ਮੁਕਾਬਲਾ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪੱਟੀ ਹਲਕੇ ਦੇ ਪਿੰਡ ਜਲੋਕੇ ਤੋਂ ਪਿੰਡ ਭਉਵਾਲ ਨੂੰ ਜਾਂਦੀ ਸੜਕ ਵਿਖੇ ਇਹ ਐਨਕਾਊਂਟਰ ਹੋਇਆ ਹੈ। ਜ਼ਿਲ੍ਹਾ ਤਰਨ ਤਾਰਨ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਥਾਣਾ ਸਦਰ ਪੱਟੀ ਦੀ ਪੁਲਿਸ ਅਤੇ ਪੁਲਿਸ ਥਾਣਾ ਸਰਹਾਲੀ ਦੀ ਟੀਮ ਵਲੋਂ ਸ਼ੱਕੀ ਲੋਕਾਂ ਦੀ ਭਾਲ ਲਈ ਪੈਟਰੋਲਿੰਗ ਕੀਤੀ ਜਾ ਰਹੀ ਸੀ ਤਾਂ ਉਕਤ ਦੋਨੋਂ ਇਕ ਮੋਟਰਸਾਈਕਲ ’ਤੇ ਸਵਾਰ ਪੁਲਿਸ ਟੀਮ ਨੂੰ ਮਿਲ ਗਏ, ਜਿਨ੍ਹਾਂ ਨੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ, ਜਵਾਬੀ ਫਾਇਰਿੰਗ ਵਿਚ ਦੋਨੋਂ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਪਾਸੋਂ ਦੋ ਪਿਸਤੌਲ, ਇਕ ਨਾਈਨ ਐਮ.ਐਮ. ਅਤੇ ਇਕ 30 ਬੋਰ ਦਾ ਬਰਾਮਦ ਕੀਤੇ ਗਏ ਹਨ। ਇਹ ਦੋਵੇਂ ਦੋਸ਼ੀ ਰੋਮਨਪ੍ਰੀਤ ਸਿੰਘ ਪੁੱਤਰ ਸੋਨਾ ਵਾਸੀ ਚੋਹਲਾ ਸਾਹਿਬ ਅਤੇ ਅਰਸ਼ਦੀਪ ਸਿੰਘ ਵਾਸੀ ਜਲੰਧਰ ਦੱਸੇ ਜਾ ਰਹੇ ਹਨ। ਉਕਤ ਦੋਹਾਂ ਨੂੰ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ। ਐਸ.ਐਸ.ਪੀ. ਤਰਨ ਤਾਰਨ ਨੇ ਦੱਸਿਆ ਕਿ ਇਹ ਦੋਹਾਂ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਇੰਟੈਲੀਜੈਂਸ ਅਤੇ ਏ. ਜੀ. ਟੀ. ਐਫ਼. ਦੀ ਟੀਮ ਨੇ ਵੀ ਸਾਥ ਦਿੱਤਾ ਹੈ। ਉਹਨਾਂ ਦੱਸਿਆ ਕਿ ਇਸ ਕਤਲ ਕਾਂਡ ਵਿਚ ਸ਼ਾਮਿਲ ਚਾਰ ਦੋਸ਼ੀ ਫੜੇ ਜਾ ਚੁੱਕੇ ਹਨ ਤੇ ਬਾਕੀ ਰਹਿੰਦੇ ਦੋਸ਼ੀ ਵੀ ਜਲਦ ਕਾਬੂ ਕਰ ਲਏ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ