ਰਾਹੁਲ ਗਾਂਧੀ ਦੀ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਸਿੱਧੀ ਚੇਤਾਵਨੀ
ਬਰਨਾਲਾ, 28 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)- ਬਰਨਾਲਾ ਮਹਾਂ ਰੈਲੀ ਵਿਚ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਕਿ ਕੰਮ ਟੀਮ ਵਰਕ ਨਾਲ ਹੁੰਦਾ ਹੈ। ਇਕ ਪਲੇਅਰ ਨਾਲ ਗੇਮ ਨਹੀਂ ਜਿੱਤੀ ਜਾ ਸਕਦੀ। ਸਾਡੇ ਕੋਲ ਪੂਰੀ ਟੀਮ ਬੈਠੀ ਹੈ। ਇਸ ਲਈ ਮੈਂ ਅਤੇ ਖੜਗੇ ਜੀ ਇਹ ਸਾਫ਼ ਕਹਿਣਾ ਚਾਹੁੰਦੇ ਹਾਂ ਕਿ ਟੀਮ ਪਲੇਅਰ ਬਣੋ। ਜੇਕਰ ਟੀਮ ਪਲੇਅਰ ਨਾ ਬਣੇ ਤਾਂ ਰਿਜ਼ਰਵ ਵਿਚ ਬਿਠਾ ਦਿੱਤੇ ਜਾਵੋਗੇ। ਉਨ੍ਹਾਂ ਇਹ ਵੀ ਕਿਹਾ ਕਿ ਚਾਹੇ ਤੁਸੀਂ ਕਿੰਨੇ ਵੀ ਵੱਡੇ ਹੋ ਪਰ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ। ਤੁਸੀਂ ਟੀਮ ਪਲੇਅਰ ਬਣੋ, ਜੇਕਰ ਨਹੀਂ ਬਣੇ ਤਾਂ ਫਿਰ ਮੈਂ ਤੇ ਖੜਗੇ ਜੀ ਤੁਹਾਨੂੰ ਠੀਕ ਕਰ ਦੇਵਾਂਗੇ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਜੋ ਸਾਰੇ ਸੀਨੀਅਰ ਲੀਡਰ ਬੈਠੇ ਨੇ, ਮੈਂ ਇਨ੍ਹਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਸਾਡੀ ਸੱਚੀ ਸ਼ਕਤੀ ਸਾਡੇ ਵਰਕਰ ਹਨ ਅਤੇ ਪੰਜਾਬ ਵਿਚ ਜੋ ਵੀ ਇਨ੍ਹਾਂ ਦੇ ਸਾਥ ਅਤੇ ਸਨਮਾਨ ਨਾਲ ਹੋਵੇਗਾ।
;
;
;
;
;
;
;
;
;