JALANDHAR WEATHER

ਆਂਧਰਾ ਪ੍ਰਦੇਸ਼ ਪਟਾਕਾ ਯੂਨਿਟ ’ਚ ਹੋਏ ਧਮਾਕੇ ’ਚ 20 ਮੌਤਾਂ, 6 ਗੰਭੀਰ ਜ਼ਖਮੀ

ਵੇਤਲਾਪਾਲੇਮ (ਆਂਧਰਾ ਪ੍ਰਦੇਸ਼), 28 ਫਰਵਰੀ (ਪੀ.ਟੀ.ਆਈ.)-ਕਾਕੀਨਾੜਾ ਜ਼ਿਲ੍ਹੇ ’ਚ ਸ਼ਨੀਵਾਰ ਨੂੰ ਪਟਾਕਾ ਯੂਨਿਟ ’ਚ ਹੋਏ ਧਮਾਕੇ ’ਚ 20 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਗੰਭੀਰ ਜ਼ਖਮੀ ਹੋ ਗਏ। ਇਕ ਉੱਚ ਪੁਲਿਸ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ।

ਕਾਕੀਨਾ੍ਰਾ ਦੇ ਪੁਲਿਸ ਸੁਪਰਡੈਂਟ ਜੀ ਬਿੰਦੂ ਮਾਧਵ ਨੇ ਪੀ.ਟੀ.ਆਈ. ਨੂੰ ਦੱਸਿਆ, "ਸਾਡੇ ਕੋਲ ਜਾਣਕਾਰੀ ਹੈ ਕਿ ਇਸ ਘਟਨਾ ਵਿਚ 20 ਲੋਕਾਂ ਦੀ ਮੌਤ ਹੋ ਗਈ ਹੈ।" ਆਂਧਰਾ ਪ੍ਰਦੇਸ਼ ਦੇ ਗ੍ਰਹਿ ਮੰਤਰੀ ਵੰਗਲਪੁਡੀ ਅਨੀਤਾ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਪਟਾਕਾ ਯੂਨਿਟ ਵਿਚ ਹੋਏ ਧਮਾਕੇ ’ਚ 6 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਅਨੀਤਾ ਨੇ ਕਿਹਾ ਕਿ ਉਹ ਧਮਾਕੇ ਵਾਲੀ ਥਾਂ 'ਤੇ ਜਾ ਰਹੀ ਸੀ। ਸੈਰ-ਸਪਾਟਾ ਮੰਤਰੀ ਕੇ ਦੁਰਗੇਸ਼ ਨੇ ਕਿਹਾ ਕਿ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੇ ਘਟਨਾ ਸਥਾਨ ਦਾ ਦੌਰਾ ਕਰਨ ਦੀ ਉਮੀਦ ਹੈ। "ਇਹ ਰਾਜ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਧਮਾਕਾ ਹੈ। ਪੂਰੀ ਜਾਣਕਾਰੀ ਅਜੇ ਆਉਣੀ ਬਾਕੀ ਹੈ। ਕਿਸੇ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ। ਕੁਝ ਲੋਕਾਂ ਦਾ ਇਲਾਜ ਚੱਲ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ