JALANDHAR WEATHER

ਐਸਸੀ ਕਮਿਸ਼ਨ ਦੇ ਮੈਂਬਰ ਗੁਲਜਾਰ ਬੋਬੀ ਨੇ ਅਵਾਰਾ ਕੁੱਤਿਆਂ ਵਲੋਂ ਨੋਚੇ ਬੱਚੇ ਦਾ ਹਾਲ ਜਾਣਿਆ

ਸੰਗਰੂਰ, 1 ਮਾਰਚ (ਧੀਰਜ ਪਸੋਰੀਆ) - ਸੰਗਰੂਰ ਵਿਚ ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਇਸ ਦੇ ਚਲਦਿਆਂ ਸੁੰਦਰ ਬਸਤੀ ਵਿਚ ਘਰ ਤੋਂ ਬਾਹਰ ਖੇਡ ਰਹੇ 6 ਸਾਲਾ ਬੱਚੇ ਅੰਮ੍ਰਿਤ ਸਿੰਘ 'ਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ। ਕੁੱਤਿਆਂ ਵਲੋਂ ਨੋਚੇ ਜਾਣ 'ਤੇ ਉਸ ਦੇ ਸਰੀਰ ਉੱਪਰ ਕਰੀਬ 25 ਜ਼ਖ਼ਮ ਹੋਏ ਹਨ। ਕੁੱਤਿਆਂ ਦਾ ਸ਼ਿਕਾਰ ਹੋਇਆ ਇਹ ਬੱਚਾ ਸਿਵਲ ਹਸਪਤਾਲ ਸੰਗਰੂਰ ਵਿਖੇ ਜੇਰੇ ਇਲਾਜ ਹੈ। ਸ਼ਹਿਰ ਵਿਚ ਪਿਛਲੇ ਡੇਢ ਮਹੀਨੇ ਵਿਚ ਕੁੱਤਿਆਂ ਵਲੋਂ ਨੋਚੇ ਜਾਣ ਦੀ ਇਹ ਚੌਥੀ ਵੱਡੀ ਘਟਨਾ ਹੈ। ਸਮਾਜ ਚਿੰਤਕਾਂ ਵਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਸ਼ਹਿਰ ਵਿਚ ਅਵਾਰਾ ਕੁੱਤਿਆਂ ਦਾ ਹੱਲ ਕੀਤਾ ਜਾਵੇ। ਇਸੇ ਦੌਰਾਨ ਐਸਸੀ ਜਾਤੀ ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੋਬੀ ਨੇ ਸਿਵਲ ਹਸਪਤਾਲ ਸੰਗਰੂਰ ਵਿਖੇ ਪੁੱਜ ਕੇ ਪੀੜਤ ਬੱਚੇ ਅੰਮ੍ਰਿਤ ਸਿੰਘ ਦਾ ਹਾਲ ਚਾਲ ਜਾਣਿਆ। ਗੁਲਜਾਰ ਸਿੰਘ ਬੋਬੀ ਨੇ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਨਾਲ ਫ਼ੋਨ 'ਤੇ ਗੱਲ ਕਰ ਕੇ ਪਰਿਵਾਰ ਨੂੰ ਦੱਸਿਆ ਕਿ ਬੱਚੇ ਦਾ ਪੂਰਾ ਇਲਾਜ ਮੁਫ਼ਤ ਹੋਵੇਗਾ, ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ