ਇਕ ਅਸਥਿਰ ਪੜਾਅ ਵੱਲ ਵੱਧ ਰਹੀ ਹੈ ਦੁਨੀਆ- ਰਾਹੁਲ ਗਾਂਧੀ
ਨਵੀਂ ਦਿੱਲੀ, 5 ਮਾਰਚ - ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਕਿ ਦੁਨੀਆ ਇਕ ਅਸਥਿਰ ਪੜਾਅ ਵਿਚ ਦਾਖਲ ਹੋ ਗਈ ਹੈ ਅਤੇ ਅੱਗੇ ਤੂਫਾਨੀ ਸਮੁੰਦਰ ਆਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਤੇਲ ਸਪਲਾਈ ਖ਼ਤਰੇ ਵਿਚ ਹੈ, ਸਾਡੀ 40% ਤੋਂ ਵੱਧ ਦਰਾਮਦ ਹੋਰਮੁਜ਼ ਸਟ੍ਰੇਟ ਤੋਂ ਹੁੰਦੀ ਹੈ। ਗੈਸ ਲਈ ਸਥਿਤੀ ਹੋਰ ਵੀ ਮਾੜੀ ਹੈ।
ਟਕਰਾਅ ਸਾਡੇ ਪਿਛਲੇ ਵਿਹੜੇ ਤੱਕ ਪਹੁੰਚ ਗਿਆ ਹੈ, ਇਕ ਈਰਾਨੀ ਜੰਗੀ ਜਹਾਜ਼ ਹਿੰਦ ਮਹਾਂਸਾਗਰ ਵਿਚ ਡੁੱਬ ਗਿਆ ਤੇ ਫਿਰ ਵੀ ਪ੍ਰਧਾਨ ਮੰਤਰੀ ਨੇ ਕੁਝ ਨਹੀਂ ਕਿਹਾ। ਇਸ ਤਰ੍ਹਾਂ ਦੇ ਸਮੇਂ ਵਿਚ ਸਾਨੂੰ ਸਾਨੂੰ ਇਕ ਮਜ਼ਬੂਤ ਹੱਥ ਦੀ ਲੋੜ ਹੈ। ਇਸ ਦੀ ਬਜਾਏ ਭਾਰਤ ਕੋਲ ਇਕ ਸਮਝੌਤਾਵਾਦੀ ਪ੍ਰਧਾਨ ਮੰਤਰੀ ਹੈ, ਜਿਸ ਨੇ ਸਾਡੀ ਰਣਨੀਤਕ ਖੁਦਮੁਖਤਿਆਰੀ ਨੂੰ ਤਿਆਗ ਦਿੱਤਾ ਹੈ।
;
;
;
;
;
;
;