ਪਿਛਲੀਆਂ ਸਰਕਾਰਾਂ ਦੀਆਂ ਗਲ਼ਤੀਆਂ ਨੂੰ ਸੁਧਾਰ ਰਹੇ ਹਾਂ- ਮੁੱਖ ਮੰਤਰੀ
ਸੰਗਰੂਰ, 17 ਮਾਰਚ- ਸਬ ਡਵੀਜ਼ਨਲ ਹਸਪਤਾਲ, ਧੂਰੀ ਦਾ ਉਦਘਾਟਨ ਕਰਨ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪਿਛਲੀਆਂ ਸਰਕਾਰਾਂ ਦੀ ਗਲ਼ਤੀਆਂ ਨੂੰ ਸੁਧਾਰ ਰਹੇ ਹਨ। ਉਨ੍ਹਾਂ ਅਕਾਲੀਆਂ ਉਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਵੱਡੇ ਬਾਦਲ, ਛੋਟੇ ਬਾਦਲ ਤੇ ਕੈਪਟਨ ਆਦਿ ਸਾਰਿਆਂ ਨੇ ਬਹੁਤ ਗਲ਼ਤੀਆਂ ਕੀਤੀਆਂ, ਅਸੀਂ ਤਾਂ ਬਸ ਉਨ੍ਹਾਂ ਨੂੰ ਹੀ ਸੁਧਾਰ ਰਹੇ ਹਾਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੀ ਸਾਰਿਆਂ ਨੂੰ ਵਿਰੋਧੀ ਲੱਗਦਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਨੇ ਹਾਰ ਮੰਨ ਲਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀਆਂ ਨੇ 4 ਸਾਲ ਵਿਚ ਇਕ ਵੀ ਮੁੱਦਾ ਨਹੀਂ ਚੁੱਕਿਆ। ਮਾਨ ਨੇ ਕਾਂਗਰਸ ਉਤੇ ਤੰਜ ਕੱਸਦਿਆਂ ਕਿਹਾ ਕਿ ਕਾਂਗਰਸ ਨੇ ਨਹਿਰੂ ਨੂੰ ਸਾਰਿਆਂ ਦਾ ਚਾਚਾ ਬਣਾਇਆ ਪਰ ਮੈਂ ਸਾਰਿਆਂ ਨੂੰ ਆਪਣਾ ਭਰਾ ਬਣਾਇਆ।
;
;
;
;
;
;
;
;
;