ਗਿੱਪੀ ਗਰੇਵਾਲ ਨੂੰ ਧਮਕੀ ਮਿਲਣ ਦੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਨਿਖੇਧੀ
ਚੰਡੀਗੜ੍ਹ, 17 ਮਾਰਚ- ਸੁਪਰ ਸਟਾਰ ਗਿੱਪੀ ਗਰੇਵਾਲ ਨੂੰ ਗੈਂਗਸਟਰ ਗੋਲਡੀ ਬਰਾੜ ਵਲੋਂ ਧਮਕੀ ਮਿਲਣ ਦੀ ਖਬਰ ਉਤੇ ਬੋਲਦਿਆਂ ਅਕਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗਿੱਪੀ ਗਰੇਵਾਲ ਨੂੰ ਧਮਕੀ ਦੀ ਖਬਰ ਨਾਲ ਮੈਨੂੰ ਬੜਾ ਦੁੱਖ ਹੋਇਆ ਹੈ। ਇਹ ਬੇਹੱਦ ਮੰਦਭਾਗੀ ਗੱਲ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਉਂਕਿ ਗਿੱਲੀ ਗਰੇਵਾਲ ਹਾਲ ਹੀ ਵਿਚ ਉਨ੍ਹਾਂ ਨੂੰ ਮਿਲਣ ਪਿੰਡ ਬਾਦਲ ਉਨ੍ਹਾਂ ਦੇ ਘਰ ਆਇਆ ਸੀ, ਸਿਰਫ ਇਸੇ ਕਰਕੇ ਹੀ ਉਸਦੀ ਸੁਰੱਖਿਆ ਹਟਾਉਣਾ, ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੁਣ ਕੋਈ ਵੀ ਸੁਰੱਖਿਅਤ ਨਹੀਂ ਹੈ, ਕਿਉਂਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਗਈ ਹੈ। ਸੁਰੱਖਿਆ ਹੁਣ ਮੁੱਖ ਮੰਤਰੀ ਦੀ ਮਰਜ਼ੀ ਅਤੇ ਮਨਸ਼ਾ 'ਤੇ ਤੈਅ ਕੀਤੀ ਜਾਂਦੀ ਹੈ।
ਭਗਵੰਤ ਮਾਨ ਦੇ ਸੁਰੱਖਿਆ ਵਾਪਸ ਲੈਣ ਅਤੇ ਇਸਨੂੰ ਮੀਡੀਆ ਵਿਚ ਲੀਕ ਕਰਨ ਦੇ ਵਿਨਾਸ਼ਕਾਰੀ ਫੈਸਲੇ ਕਾਰਨ ਅਸੀਂ ਪਹਿਲਾਂ ਹੀ ਆਪਣੇ ਸਭ ਤੋਂ ਵਧੀਆ ਗਾਇਕਾਂ ਵਿਚੋਂ ਇਕ, ਸਿੱਧੂ ਮੂਸੇਵਾਲਾ ਨੂੰ ਗੁਆ ਦਿੱਤਾ ਹੈ। ਸ. ਬਾਦਲ ਨੇ ਕਿਹਾ, ਜਿਵੇਂ ਕਿ ਮੈਂ ਪਹਿਲਾਂ ਚੇਤਾਵਨੀ ਦਿੱਤੀ ਸੀ: ਜੇਕਰ ਕੋਈ ਹਾਦਸਾ ਵਾਪਰਦਾ ਹੈ, ਭਗਵੰਤ ਮਾਨ, ਤੁਸੀਂ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਵੋਗੇ।
;
;
;
;
;
;
;
;
;