JALANDHAR WEATHER

ਅੱਜ ਰਾਮ ਜਨਮ ਭੂਮੀ ’ਚ ਸ੍ਰੀ ਰਾਮ ਯੰਤਰ ਦੀ ਸਥਾਪਨਾ ਕਰਨਗੇ ਰਾਸ਼ਟਰਪਤੀ ਦਰੋਪਦੀ ਮੁਰਮੂ

ਨਵੀਂ ਦਿੱਲੀ, 19 ਮਾਰਚ- ਅੱਜ ਹਿੰਦੂ ਨਵੇਂ ਸਾਲ ਦੇ ਮੌਕੇ 'ਤੇ ਸ੍ਰੀ ਰਾਮ ਜਨਮ ਭੂਮੀ ਮੰਦਰ ਇਕ ਨਵੇਂ ਇਤਿਹਾਸ ਦਾ ਗਵਾਹ ਬਣੇਗਾ ਜਦੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਰਸਮੀ ਤੌਰ 'ਤੇ ਮੰਦਰ ਦੀ ਦੂਜੀ ਮੰਜ਼ਿਲ 'ਤੇ ਸ੍ਰੀ ਰਾਮ ਯੰਤਰ ਸਥਾਪਤ ਕਰਨਗੇ। ਇਸ ਸਮਾਰੋਹ ਨੂੰ ਦੇਖਣ ਲਈ ਲਗਭਗ 7,000 ਮਹਿਮਾਨ ਮੌਜੂਦ ਰਹਿਣਗੇ। ਰਾਸ਼ਟਰਪਤੀ ਲਗਭਗ 11 ਵਜੇ ਮਹਾਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣਗੇ। ਉੱਥੋਂ ਉਹ ਆਦਿ ਸ਼ੰਕਰਾਚਾਰੀਆ ਗੇਟ ਤੋਂ ਸੜਕ ਰਾਹੀਂ ਮੰਦਰ ਕੰਪਲੈਕਸ ਵਿਚ ਦਾਖਲ ਹੋਣਗੇ। ਅਯੁੱਧਿਆ ਵਿਚ ਉਨ੍ਹਾਂ ਦਾ ਠਹਿਰਾਅ ਲਗਭਗ ਚਾਰ ਘੰਟੇ ਰਹੇਗਾ। ਮੰਦਰ ਕੰਪਲੈਕਸ ਵਿਚ ਦਾਖਲ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮ ਲੱਲਾ ਨੂੰ ਮੱਥਾ ਟੇਕਣਗੇ ਤੇ ਫਿਰ ਉਹ ਮੰਦਰ ਦੀ ਦੂਜੀ ਮੰਜ਼ਿਲ 'ਤੇ ਸ੍ਰੀ ਰਾਮ ਯੰਤਰ ਦੀ ਸਥਾਪਨਾ ਅਤੇ ਪੂਜਾ ਰਸਮਾਂ ਵਿਚ ਹਿੱਸਾ ਲੈਣਗੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਰਾਜਪਾਲ ਆਨੰਦੀਬੇਨ ਪਟੇਲ, ਰਾਮ ਮੰਦਰ ਟਰੱਸਟ ਦੇ ਅਧਿਕਾਰੀ ਇਸ ਵਿਸ਼ੇਸ਼ ਮੌਕੇ 'ਤੇ ਮੌਜੂਦ ਰਹਿਣਗੇ।

ਸ੍ਰੀ ਰਾਮ ਯੰਤਰ ਸਥਾਪਤ ਕਰਨ ਤੋਂ ਬਾਅਦ ਰਾਸ਼ਟਰਪਤੀ ਪਹਿਲੀ ਮੰਜ਼ਿਲ 'ਤੇ ਰਾਮ ਪਰਿਵਾਰ ਦੇ ਦਰਸ਼ਨ ਤੇ ਪੂਜਾ ਕਰਨਗੇ। ਇਸ ਤੋਂ ਬਾਅਦ ਰਾਸ਼ਟਰਪਤੀ ਸਮਾਗਮ ਸਥਾਨ ਵੱਲ ਜਾਣਗੇ, ਜਿਥੇ ਸਮਾਰੋਹ ਦਾ ਸੰਚਾਲਨ ਰਾਮ ਮੰਦਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਕਰਨਗੇ। ਪ੍ਰੋਗਰਾਮ ਗੋਵਿੰਦ ਦੇਵ ਗਿਰੀ ਦੇ ਸਵਾਗਤ ਭਾਸ਼ਣ ਨਾਲ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਭਾਸ਼ਣ ਦੇਣਗੇ। ਅੰਤ ਵਿਚ ਰਾਸ਼ਟਰਪਤੀ ਦਰੋਪਦੀ ਮੁਰਮੂ ਇਕੱਠ ਨੂੰ ਸੰਬੋਧਨ ਕਰਨਗੇ। ਉਹ ਦੁਪਹਿਰ 3 ਵਜੇ ਤੱਕ ਮੰਦਰ ਪਰਿਸਰ ਵਿਚ ਰਹਿਣਗੇ ਅਤੇ ਦੁਪਹਿਰ 3:15 ਵਜੇ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ