ਅਕਾਲੀ ਦਲ (ਅ) ਵਲੋਂ 28 ਮਾਰਚ ਨੂੰ ਕੀਤੀ ਜਾਵੇਗੀ ਬਾਰਡਰ ਖੋਲ੍ਹੋ ਰੈਲੀ : ਮਾਨ
ਅੰਮ੍ਰਿਤਸਰ, 19 ਮਾਰਚ, (ਜਸਵੰਤ ਸਿੰਘ ਜੱਸ)-ਅਕਾਲੀ ਦਲ ਅੰਮ੍ਰਿਤਸਰ ਵਲੋਂ 28 ਮਾਰਚ ਨੂੰ ਅਟਾਰੀ ਸਰਹੱਦ ਨੇੜੇ ਬਾਰਡਰ ਖੋਲ੍ਹੋ ਰੈਲੀ ਕੀਤੀ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਅੱਜ ਇੱਥੇ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਅਟਾਰੀ-ਵਾਹਗਾ ਸਰਹੱਦ ਖੁੱਲਦੀ ਹੈ ਤਾਂ ਇਸ ਸਰਹੱਦ ਰਸਤੇ ਹੋਣ ਵਾਲੇ ਵਪਾਰ ਨਾਲ ਪੰਜਾਬ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ। ਇਸ ਦੌਰਾਨ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਜਿਵੇਂ ਭਾਰਤ- ਨੇਪਾਲ ਦਰਮਿਆਨ ਵਪਾਰ ਤੇ ਆਵਾਜਾਈ ਲਈ ਸਰਹੱਦ ਖੁੱਲ੍ਹੀ ਹੈ, ਇਸੇ ਤਰਜ਼ ਉਤੇ ਅਟਾਰੀ -ਵਾਹਗਾ ਲਾਂਘਾ ਵੀ ਵਪਾਰ ਤੇ ਆਮ ਆਵਾਜਾਈ ਲਈ ਖੋਲ੍ਹਿਆ ਜਾਣਾ ਚਾਹੀਦਾ ਹੈ। ਇਸ ਮੌਕੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਅਤੇ ਜਨਰਲ ਸਕੱਤਰ ਉਪਕਾਰ ਸਿੰਘ ਸੰਧੂ ਵੀ ਹਾਜ਼ਰ ਸਨ।
;
;
;
;
;
;
;
;