ਤੇਜ਼ ਰਫ਼ਤਾਰ ਬੱਸ ਸੜਕ ’ਤੇ ਪਲਟੀ, ਇੱਕੋ ਪਰਿਵਾਰ ਦੇ 5 ਲੋਕਾਂ ਸਣੇ 7 ਦੀ ਮੌਤ, ਕਈ ਗੰਭੀਰ
ਸਲੇਮ (ਤਾਮਿਲਨਾਡੂ), 20 ਮਾਰਚ (ਪੀਟੀਆਈ)- ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਅਰੀਅਨੂਰ ਪਿੰਡ ਨੇੜੇ ਇਕ ਸਰਕਾਰੀ ਬੱਸ ਦੇ ਵਾਹਨਾਂ ਨਾਲ ਟਕਰਾਉਣ ਨਾਲ ਇੱਕੋ ਪਰਿਵਾਰ ਦੇ 5 ਲੋਕਾਂ ਸਣੇ 7 ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕੋਇੰਬਟੂਰ ਤੋਂ ਸਲੇਮ ਜਾ ਰਹੀ ਤਾਮਿਲਨਾਡੂ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਸਲੇਮ-ਕੋਇੰਬਟੂਰ ਰਾਸ਼ਟਰੀ ਰਾਜਮਾਰਗ 'ਤੇ ਅਰੀਅਨੂਰ ਨੇੜੇ ਉਥਾਮਸੋਲਾਪੁਰਮ ਵਿਖੇ ਬੱਸ ਡਰਾਈਵਰ ਦੇ ਅਚਾਨਕ ਕੰਟਰੋਲ ਗੁਆਉਣ ਤੋਂ ਬਾਅਦ ਸੜਕ ਤੋਂ ਪਲਟ ਗਈ। ਇਹ ਇਕ ਦੋਪਹੀਆ ਵਾਹਨ ਅਤੇ ਇਕ ਮਾਲ ਢੋਆ-ਢੁਆਈ (ਆਟੋ) ਨਾਲ ਟਕਰਾ ਗਈ, ਜੋ ਕਿ ਪੈਟਰੋਲ ਬੰਕ ਵਿਚ ਡਿੱਗਣ ਤੋਂ ਪਹਿਲਾਂ ਉਲਟ ਦਿਸ਼ਾ ਵਿਚ ਜਾ ਰਹੀ ਸੀ।
ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਵਿਚੋਂ 5 ਇਕੋ ਪਰਿਵਾਰ ਦੇ ਸਨ, ਜੋ ਮਾਲ ਆਟੋ ਵਿਚ ਇਕ ਸਮਾਗਮ ਤੋਂ ਵਾਪਸ ਆ ਰਹੇ ਸਨ। ਪੀੜਤਾਂ ਵਿਚ ਇਕ ਪੰਜ ਸਾਲ ਦੀ ਕੁੜੀ ਅਤੇ ਇਕ 11 ਮਹੀਨੇ ਦਾ ਬੱਚਾ ਵੀ ਸ਼ਾਮਲ ਹੈ। ਇਕ ਔਰਤ ਅਤੇ ਉਸਦੇ ਪੁੱਤਰ ਦੀ ਵੀ ਮੌਤ ਹੋ ਗਈ, ਜੋ ਦੋਪਹੀਆ ਵਾਹਨ 'ਤੇ ਸਵਾਰ ਸਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਹੋਏ ਲਗਭਗ 10 ਵਿਅਕਤੀਆਂ ਨੂੰ ਇਲਾਜ ਲਈ ਸਲੇਮ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿਚ ਬੱਸ ਦੇ ਕਿਸੇ ਵੀ ਯਾਤਰੀ ਦੀ ਮੌਤ ਨਹੀਂ ਹੋਈ। ਕੇਂਦਰੀ ਮੰਤਰੀ ਐਲ ਮੁਰੂਗਨ ਅਤੇ ਏਆਈਏਡੀਐਮਕੇ ਦੇ ਜਨਰਲ ਸਕੱਤਰ ਏਡਾਪਾਡੀ ਕੇ ਪਲਾਨੀਸਵਾਮੀ ਨੇ ਦੁਖੀ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। 'ਐਕਸ' 'ਤੇ ਵੱਖ-ਵੱਖ ਪੋਸਟਾਂ ਵਿਚ, ਉਨ੍ਹਾਂ ਨੇ ਦਾਅਵਾ ਕੀਤਾ ਕਿ ਹਾਦਸਾ ਬੱਸ ਦੇ "ਮਾੜੇ ਰੱਖ-ਰਖਾਅ" ਕਾਰਨ ਹੋਇਆ ਹੈ।
;
;
;
;
;
;
;