JALANDHAR WEATHER

ਨਹਾਉਣ ਲਈ ਗੋਦਾਵਰੀ ਨਦੀ ’ਚ ਉਤਰੇ ਇੰਜੀਨੀਅਰਿੰਗ ਦੇ 5 ਵਿਦਿਆਰਥੀ ਡੁੱਬੇ

ਪੋਲਾਵਰਮ (ਆਂਧਰਾ ਪ੍ਰਦੇਸ਼), 20 ਮਾਰਚ (ਪੀ.ਟੀ.ਆਈ.)-ਸ਼ੁੱਕਰਵਾਰ ਨੂੰ ਏਲੂਰੂ ਜ਼ਿਲ੍ਹੇ ’ਚ ਗੋਦਾਵਰੀ ਨਦੀ ’ਚ ਪੰਜ ਇੰਜੀਨੀਅਰਿੰਗ ਵਿਦਿਆਰਥੀ ਡੁੱਬ ਗਏ, ਜਦੋਂਕਿ ਦੋ ਹੋਰਾਂ ਨੂੰ ਬਚਾ ਲਿਆ ਗਿਆ। ਇਹ ਜਾਣਕਾਰੀ ਆਂਧਰਾ ਪ੍ਰਦੇਸ਼ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਤਿੰਨ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਬਾਕੀ ਦੋ ਦਾ ਪਤਾ ਲਗਾਉਣ ਲਈ ਯਤਨ ਜਾਰੀ ਹਨ।

ਇਸ ਦੌਰਾਨ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਅਧਿਕਾਰੀਆਂ ਨੂੰ ਖੋਜ ਕਾਰਜਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੁਲਿਸ ਨੇ ਕਿਹਾ ਕਿ ਇੰਜੀਨੀਅਰਿੰਗ ਦੇ ਵਿਦਿਆਰਥੀ, ਸਾਰੇ ਗੁੰਟੂਰ ਜ਼ਿਲ੍ਹੇ ਦੇ ਅਮਰਾਵਤੀ ਵਿਚ ਇਕ ਨਿੱਜੀ ਯੂਨੀਵਰਸਿਟੀ ਦੇ ਸਨ, ਜੋ ਨਹਾਉਣ ਲਈ ਨਦੀ ’ਚ ਉਤਰੇ ਸਨ। ਪੋਲਾਵਰਮ ਦੇ ਡੀ.ਐਸ.ਪੀ. ਐਮ ਵੈਂਕਟੇਸ਼ਵਰ ਨੇ ਪੀਟੀਆਈ ਨੂੰ ਦੱਸਿਆ, "ਪੰਜ (ਇੰਜੀਨੀਅਰਿੰਗ) ਵਿਦਿਆਰਥੀ ਨਹਾਉਣ ਲਈ ਨਦੀ ’ਚ ਉਤਰਨ ਤੋਂ ਬਾਅਦ ਡੁੱਬ ਗਏ ਅਤੇ ਦੋ ਬਚ ਗਏ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਖੋਜ ਕਾਰਜਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ,"

ਡੀਐਸਪੀ ਨੇ ਕਿਹਾ ਕਿ ਦੋ ਵਿਦਿਆਰਥੀ ਬਚਣ ਵਿਚ ਕਾਮਯਾਬ ਹੋ ਗਏ, ਕਿਉਂਕਿ ਉਹ ਤੈਰਨਾ ਜਾਣਦੇ ਸਨ, ਜਦੋਂਕਿ ਬਾਕੀ ਤੈਰ ਨਹੀਂ ਸਕਦੇ ਸਨ ਅਤੇ ਭੱਜਣ ਦਾ ਮੌਕਾ ਨਾ ਮਿਲਣ ਕਰਕੇ ਡੂੰਘੇ ਪਾਣੀ ’ਚ ਫਸ ਗਏ। ਉਨ੍ਹਾਂ ਕਿਹਾ ਕਿ ਵਿਦਿਆਰਥੀ ਇਹ ਮੰਨ ਕੇ ਨਦੀ ’ਚ ਉਤਰ ਗਏ ਸਨ ਕਿ ਇਹ ਘੱਟ ਸੀ, ਅਤੇ ਉਨ੍ਹਾਂ ਨੂੰ ਨਦੀ ਦੀਆਂ ਸਥਿਤੀਆਂ ਬਾਰੇ ਜਾਣਕਾਰੀ ਦੀ ਘਾਟ ਸੀ। ਡੀ.ਐਸ.ਪੀ. ਨੇ ਕਿਹਾ ਕਿ ਤਿੰਨ ਲਾਸ਼ਾਂ ਬਰਾਮਦ ਉਨ੍ਹਾਂ ਦੇ ਮਾਪਿਆਂ ਨੂੰ ਸੌਂਪ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਟੀਮਾਂ ਦੀ ਮਦਦ ਨਾਲ ਬਾਕੀ ਦੋ ਲਾਸ਼ਾਂ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ