JALANDHAR WEATHER

ਦੇਸ਼ ਭਰ ’ਚ ਮਨਾਇਆ ਜਾ ਰਿਹੈ ਅੱਜ ਈਦ ਦਾ ਤਿਉਹਾਰ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

ਨਵੀਂ ਦਿੱਲੀ, 21 ਮਾਰਚ- ਅੱਜ ਦੇਸ਼ ਭਰ ਵਿਚ ਈਦ ਮਨਾਈ ਜਾ ਰਹੀ ਹੈ। ਲੋਕ ਈਦ ਦੀ ਨਮਾਜ਼ ਅਦਾ ਕਰਨ ਲਈ ਮਸਜਿਦਾਂ ਵਿਚ ਇਕੱਠੇ ਹੋ ਰਹੇ ਹਨ। ਈਦ-ਉਲ-ਫਿਤਰ ਦੇ ਮੌਕੇ 'ਤੇ ਰਾਜਸਥਾਨ ਦੇ ਅਜਮੇਰ ਵਿਚ ਖਵਾਜਾ ਗਰੀਬ ਨਵਾਜ਼ ਦਰਗਾਹ ਸ਼ਰੀਫ ਦਾ 'ਜੰਨਤੀ ਦਰਵਾਜ਼ਾ' ਸਵੇਰੇ 5 ਵਜੇ ਖੋਲ੍ਹ ਦਿੱਤਾ ਗਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ ਵਾਸੀਆਂ ਨੂੰ ਈਦ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇਕ ਪੋਸਟ ਸਾਂਝੀ ਕਰਕੇ ਲਿਖਿਆ ਕਿ ਈਦ-ਉਲ-ਫਿਤਰ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਮੈਂ ਕਾਮਨਾ ਕਰਦਾ ਹਾਂ ਕਿ ਇਹ ਦਿਨ ਹਰ ਜਗ੍ਹਾ ਭਾਈਚਾਰਾ ਅਤੇ ਸਦਭਾਵਨਾ ਨੂੰ ਹੋਰ ਵਧਾਏ। ਹਰ ਕੋਈ ਖੁਸ਼ ਅਤੇ ਸਿਹਤਮੰਦ ਰਹੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ