ਦਿੱਲੀ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ, ਲਿਆਂਦਾ ਜਾਵੇਗਾ ਨਿੰਦਾ ਮਤਾ - ਪਰਵੇਸ਼ ਵਰਮਾ
ਨਵੀਂ ਦਿੱਲੀ, 28 ਅਪ੍ਰੈਲ - ਦਿੱਲੀ ਵਿਧਾਨ ਸਭਾ ਦੇ ਮਹਿਲਾ ਰਾਖਵਾਂਕਰਨ ਬਿੱਲ 'ਤੇ ਵਿਸ਼ੇਸ਼ ਇਜਲਾਸ ਬਾਰੇ ਦਿੱਲੀ ਦੇ ਮੰਤਰੀ ਪਰਵੇਸ਼ ਵਰਮਾ ਨੇ ਕਿਹਾ, "ਅੱਜ ਦਿੱਲੀ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੈ। ਸੰਸਦ ਵਿਚ, ਵਿਰੋਧੀ ਧਿਰ ਨਾਰੀ ਸ਼ਕਤੀ ਵੰਦਨ ਅਧਿਨੀਅਮ ਦਾ ਵਿਰੋਧ ਕਰਨ ਲਈ ਇੱਕਜੁੱਟ ਹੋ ਗਈ ਹੈ... ਅੱਜ, ਪੂਰੀ ਵਿਰੋਧੀ ਧਿਰ ਦੇ ਉਨ੍ਹਾਂ ਵਿਰੁੱਧ ਇੱਕਜੁੱਟ ਹੋਣ ਨਾਲ ਲੱਖਾਂ ਔਰਤਾਂ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਅੱਜ, ਸਰਕਾਰ ਵਲੋਂ ਇਕ ਨਿੰਦਾ ਮਤਾ ਲਿਆਂਦਾ ਜਾਵੇਗਾ। ਸਾਡੇ ਵਲੋਂ ਦੇਸ਼ ਅਤੇ ਦਿੱਲੀ ਦੀਆਂ ਔਰਤਾਂ ਨੂੰ ਇਕ ਸੁਨੇਹਾ ਦਿੱਤਾ ਜਾਵੇਗਾ ਕਿ ਸਾਡੀ ਪਾਰਟੀ, ਸਾਡੀ ਸਰਕਾਰ, ਦੇਸ਼ ਦੀਆਂ ਔਰਤਾਂ ਦੇ ਨਾਲ ਖੜ੍ਹੀ ਹੈ।"
;
;
;
;
;
;
;
;