ਪੀ.ਐਮ. ਨਰਿੰਦਰ ਮੋਦੀ ਵਲੋਂ ਤਾਮਿਲਨਾਡੂ ਹਾਦਸੇ 'ਤੇ ਸਹਾਇਤਾ ਰਾਸ਼ੀ ਦਾ ਐਲਾਨ

ਤਾਮਿਲਨਾਡ, 28 ਸਤੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ ਦੇ ਕਰੂਰ ਵਿਚ ਇਕ ਰਾਜਨੀਤਿਕ ਰੈਲੀ ਵਿਚ ਹੋਈ ਮੰਦਭਾਗੀ ਘਟਨਾ ਵਿਚ ਮਾਰੇ ਗਏ ਹਰੇਕ ਵਿਅਕਤੀ ਦੇ ਰਿਸ਼ਤੇਦਾਰਾਂ ਨੂੰ PMNRF ਤੋਂ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।