ਕਾਲਾ ਜਠੇੜੀ ਗੈਂਗ ਨਾਲ ਜੁੜੇ 6 ਵਿਅਕਤੀ ਹਥਿਆਰਾਂ ਸਣੇ ਗ੍ਰਿਫ਼ਤਾਰ

ਨਵੀਂ ਦਿੱਲੀ, 28 ਸਤੰਬਰ-ਦਿੱਲੀ ਪੁਲਿਸ ਨੇ ਕਾਲਾ ਜਠੇੜੀ ਗੈਂਗ ਨਾਲ ਜੁੜੇ ਇਕ ਮੁੱਖ ਹਥਿਆਰ ਸਪਲਾਇਰ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਕਈ ਗੈਰ-ਕਾਨੂੰਨੀ ਹਥਿਆਰ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ, ਇਕ ਅਧਿਕਾਰੀ ਨੇ ਐਤਵਾਰ ਨੂੰ ਕਿਹਾ। ਦੋਸ਼ੀਆਂ ਵਿਚ ਗੈਂਗ ਮੈਂਬਰ ਰੋਹਿਤ ਉਰਫ਼ ਬਚੀ, ਸਤਨਰਾਇਣ, ਰਾਜ ਰਾਹੁਲ, ਰਵਿੰਦਰ ਉਰਫ਼ ਢਿੱਲੂ, ਸਾਹਿਲ ਅਤੇ ਹਥਿਆਰ ਸਪਲਾਇਰ ਸਹਿਦੇਵ ਉਰਫ਼ ਦੇਵ ਸ਼ਾਮਿਲ ਹਨ। ਜਾਂਚਕਰਤਾਵਾਂ ਨੇ ਕਿਹਾ ਕਿ ਗੈਂਗਸਟਰ ਸੰਦੀਪ ਉਰਫ਼ ਕਾਲਾ ਜਠੇੜੀ ਦੇ ਭਤੀਜੇ ਨੀਰਜ ਦਾ ਕਰੀਬੀ ਸਾਥੀ ਰੋਹਿਤ, ਇਕ ਹਿਸਟਰੀਸ਼ੀਟਰ ਹੈ ਅਤੇ ਘੱਟੋ-ਘੱਟ ਅੱਠ ਗੰਭੀਰ ਮਾਮਲਿਆਂ ਵਿਚ ਸ਼ਾਮਿਲ ਰਿਹਾ ਹੈ, ਜਿਸ ਵਿਚ ਹਰਿਆਣਾ ਪੁਲਿਸ ਇੰਸਪੈਕਟਰ ਸੋਨੂੰ ਮਲਿਕ 'ਤੇ ਗੋਲੀਬਾਰੀ ਵੀ ਸ਼ਾਮਿਲ ਹੈ।