ਭਾਰਤ ਅਤੇ ਇੰਗਲੈਂਡ ਵਿਚਾਲੇ ਟੀ-20 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਅੱਜ
ਮੁੰਬਈ, 5 ਮਾਰਚ - ਟੀ-20 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਅੱਜ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਸ਼ਾਮ 7 ਵਜੇ ਸ਼ੁਰੂ ਹੋਵੇਗਾ, ਜਿਸ ਦਾ ਟਾਸ ਸ਼ਾਮ 6:30 ਵਜੇ ਕੀਤਾ ਜਾਵੇਗਾ। ਇਹ ਦੋਵਾਂ ਟੀਮਾਂ ਵਿਚਾਲੇ ਲਗਾਤਾਰ ਤੀਜਾ ਸੈਮੀਫਾਈਨਲ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਉਹ 2022 ਅਤੇ 2024 ਵਿਚ ਆਹਮੋ ਸਾਹਮਣੇ ਹੋਏ ਸਨ, ਜਿਸ ਵਿਚ ਦੋਵੇਂ ਟੀਮਾਂ 1-1 ਨਾਲ ਜਿੱਤੀਆਂ ਸਨ। ਸੈਮੀਫਾਈਨਲ ਜਿੱਤਣ ਤੋਂ ਬਾਅਦ ਦੋਵੇਂ ਟੀਮਾਂ ਫਾਈਨਲ ਵੀ ਜਿੱਤੀਆਂ ਸਨ।
ਭਾਰਤ ਛੇਵੀਂ ਵਾਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚਿਆ ਹੈ। ਇਸ ਤੋਂ ਪਹਿਲਾਂ ਟੀਮ 2007, 2014, 2016, 2022 ਅਤੇ 2024 ਵਿਚ ਚੋਟੀ ਦੇ ਚਾਰ ਵਿਚ ਰਹੀ ਸੀ, ਪੰਜ ਸੈਮੀਫਾਈਨਲ ਵਿਚੋਂ ਤਿੰਨ ਜਿੱਤੇ ਸਨ। ਇੰਗਲੈਂਡ ਵੀ ਛੇਵੀਂ ਵਾਰ ਸੈਮੀਫਾਈਨਲ ਵਿਚ ਖੇਡ ਰਿਹਾ ਹੈ। ਇਸ ਤੋਂ ਪਹਿਲਾਂ ਟੀਮ 2010, 2016, 2021, 2022 ਅਤੇ 2024 ਵਿਚ ਇਸ ਪੜਾਅ 'ਤੇ ਪਹੁੰਚੀ ਸੀ। ਟੀਮ ਨੇ 3 ਸੈਮੀਫਾਈਨਲ ਜਿੱਤ ਕੇ ਫਾਈਨਲ ਵਿਚ ਜਗ੍ਹਾ ਬਣਾਈ ਸੀ।
;
;
;
;
;
;
;