JALANDHAR WEATHER

ਨਿਪਾਲ ਸੜਕ ਹਾਦਸੇ ਵਿਚ 7 ​​ਭਾਰਤੀ ਸ਼ਰਧਾਲੂਆਂ ਦੀ ਮੌਤ, 5 ਹਸਪਤਾਲ ਵਿਚ ਭਰਤੀ

ਭਰਤਪੁਰ [ਨਿਪਾਲ], 15 ਮਾਰਚ (ਏਐਨਆਈ): ਮੱਧ ਨਿਪਾਲ ਵਿਚ ਇਕ ਸੜਕ ਹਾਦਸੇ ਵਿਚ ਘੱਟੋ-ਘੱਟ 7 ਭਾਰਤੀ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦੋਂ ਕਿ 5 ਹੋਰ ਭਾਰਤੀ ਸ਼ਰਧਾਲੂ ਹਸਪਤਾਲ ਵਿਚ ਇਲਾਜ ਅਧੀਨ ਹਨ । ਹਾਦਸੇ ਵਿਚ 2 ਹੋਰ ਨਿਪਾਲੀ ਨਾਗਰਿਕ ਵੀ ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਨਕਾਮਨਾ ਮੰਦਰ ਦੀ ਯਾਤਰਾ ਤੋਂ ਵਾਪਸ ਆ ਰਹੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਮਾਈਕ੍ਰੋ ਬੱਸ ਗੋਰਖਾ ਦੇ ਸ਼ਹੀਦ ਲਖਨ ਪੇਂਡੂ ਨਗਰਪਾਲਿਕਾ-3 ਦੇ ਨੇੜੇ ਹਾਦਸਾਗ੍ਰਸਤ ਹੋ ਗਈ।

ਜ਼ਿਲ੍ਹਾ ਪੁਲਿਸ ਦਫ਼ਤਰ ਗੋਰਖਾ ਦੇ ਪੁਲਿਸ ਸੁਪਰਡੈਂਟ ਭਰਤ ਬਹਾਦਰ ਬੀ.ਕੇ. ਦੇ ਅਨੁਸਾਰ, ਮਾਈਕ੍ਰੋ ਬੱਸ ਵਿਚ ਸਵਾਰ 14 ਲੋਕਾਂ ਵਿਚੋਂ 7 ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿਚ 5ਪੁਰਸ਼ ਅਤੇ 2 ਔਰਤਾਂ ਸ਼ਾਮਿਲ ਹਨ। ਪੁਲਿਸ ਨੇ ਕਿਹਾ ਕਿ ਇਹ ਸਾਰੇ ਭਾਰਤੀ ਨਾਗਰਿਕ ਹਨ ।

ਭਰਤਪੁਰ ਦੇ ਕਾਲਜ ਆਫ਼ ਮੈਡੀਕਲ ਸਾਇੰਸਜ਼ ਦੇ ਡਿਪਟੀ ਡਾਇਰੈਕਟਰ ਸੁਦੀਪ ਰਾਜ ਕੇ.ਸੀ. ਨੇ ਦੱਸਿਆ ਕੁੱਲ 9 ਜ਼ਖ਼ਮੀਆਂ ਨੂੰ ਦੇਰ ਸ਼ਾਮ ਕਾਲਜ ਆਫ਼ ਮੈਡੀਕਲ ਸਾਇੰਸਜ਼ ਐਮਰਜੈਂਸੀ ਵਿਚ ਲਿਆਂਦਾ ਗਿਆ ਤੇ ਇਲਾਜ ਸ਼ੁਰੂ ਕਰ ਦਿੱਤਾ ਗਿਆ । ਹਸਪਤਾਲ ਵਿਚ ਲਿਆਂਦੇ ਗਏ 9 ਵਿਚੋਂ ਪੰਜ ਦੀ ਹਾਲਤ ਗੰਭੀਰ ਸੀ, ਜਿਨ੍ਹਾਂ ਵਿਚੋਂ 3 ਨੂੰ ਨਿਊਰੋਸਰਜਰੀ ਆਈ.ਸੀ.ਯੂ. ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਦੋਂ ਕਿ 2 ਸਰਜਰੀ ਆਈ.ਸੀ.ਯੂ. ਵਿਚ ਹਨ, ਜਿਨ੍ਹਾਂ ਦੀ ਹਾਲਤ ਗੰਭੀਰ ਨਹੀਂ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ