ਪ੍ਰਵਾਸੀ ਮਜ਼ਦੂਰ ਵਲੋਂ ਕਰੀਬੀ ਰਿਸ਼ਤੇਦਾਰ ਦੀ ਗਲਾ ਘੁੱਟ ਕੇ ਹੱਤਿਆ
ਜੰਡਿਆਲਾ ਮੰਜਕੀ, (ਜਲ਼ੰਧਰ),31 ਮਾਰਚ (ਸੁਰਜੀਤ ਸਿੰਘ ਜੰਡਿਆਲਾ)- ਥਾਣਾ ਸਦਰ ਜਲੰਧਰ ਅਧੀਨ ਆਉਂਦੀ ਪੁਲਿਸ ਚੌਂਕੀ ਜੰਡਿਆਲਾ ਦੇ ਪਿੰਡ ਪੰਡੋਰੀ ਮੁਸ਼ਾਰਕਤੀ ਵਿਚ ਇਕ ਪ੍ਰਵਾਸੀ ਮਜ਼ਦੂਰ ਦੀ ਗਲਾ ਘੁੱਟ ਕੇ ਹੱਤਿਆ ਕੀਤੇ ਜਾਣ ਦਾ ਦੁਖਦਾਈ ਸਮਾਚਾਰ ਹੈ।ਚੌੰਕੀ ਇੰਚਾਰਜ ਜੰਡਿਆਲਾ ਜਸਵੀਰ ਚੰਦ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਜਾ ਰਾਮ ਪੁੱਤਰ ਰਿਸ਼ੀ, ਵਾਸੀ ਚਿਕਲੀ, ਡੂੰਗਰੀਆਂ ਜ਼ਿਲਾ ਪੂਰਨੀਆਂ (ਬਿਹਾਰ)ਵਜੋਂ ਹੋਈ ਹੈ। ਉਹ ਪਿਛਲੇ 20 ਸਾਲ ਤੋਂ ਬਲਕਾਰ ਸਿੰਘ ਪੁੱਤਰ ਗੁਰਦੇਵ ਸਿੰਘ ਦੇ ਪੰਡੋਰੀ ਮੁਸ਼ਾਰਕਤੀ ਵਿਚ ਬੁੰਡਾਲਾ ਰੋਡ ’ਤੇ ਸਥਿਤ ਖੂਹ ’ਤੇ ਕੰਮ ਕਰਦਾ ਸੀ।
ਮ੍ਰਿਤਕ ਦੀ ਹੱਤਿਆ ਇੰਟਰਲਾਕਿੰਗ ਦਾ ਕੰਮ ਕਰਦੇ ਉਸ ਦੇ ਕਰੀਬੀ ਰਾਜਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਬਾਜਪੁਰ, ਯੂ.ਪੀ. ਵਲੋਂ ਕੀਤੀ ਗਈ ਹੈ।
;
;
;
;
;
;
;
;