ਪਣਜੀ ਈਡੀ ਵਲੋਂ ਗੋਆ, ਦਿੱਲੀ-ਐਨਸੀਆਰ, ਮੁੰਬਈ ਅਤੇ ਰਾਜਕੋਟ ਵਿਚ ਤਲਾਸ਼ੀ ਮੁਹਿੰਮ ਦੌਰਾਨ ਭਾਰੀ ਮਾਤਰਾ 'ਚ ਭਾਰਤੀ ਤੇ ਵਿਦੇਸ਼ ਕਰੰਸੀ ਬਰਾਮਦ

ਪਣਜੀ, 29 ਸਤੰਬਰ - ਪਣਜੀ ਦੇ ਈਡੀ ਨੇ 28 ਅਤੇ 29 ਸਤੰਬਰ ਨੂੰ ਗੋਆ, ਦਿੱਲੀ-ਐਨਸੀਆਰ, ਮੁੰਬਈ ਅਤੇ ਰਾਜਕੋਟ ਵਿਚ 15 ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ, ਜੋ ਗੋਲਡਨ ਗਲੋਬ ਹੋਟਲਜ਼ ਪ੍ਰਾਈਵੇਟ ਲਿਮਟਿਡ, ਵਰਲਡਵਾਈਡ ਰਿਜ਼ੌਰਟਸ ਐਂਡ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਅਤੇ ਬਿਗ ਡੈਡੀ ਕੈਸੀਨੋ, ਗੋਆ ਨਾਲ ਸੰਬੰਧਿਤ ਸਨ। ਤਲਾਸ਼ੀ ਮੁਹਿੰਮਾਂ ਦੌਰਾਨ, ਵੱਖ-ਵੱਖ ਅਪਰਾਧਕ ਦਸਤਾਵੇਜ਼, ਡਿਜੀਟਲ ਸਬੂਤ, ਭਾਰਤੀ ਮੁਦਰਾ ਵਿਚ 2.25 ਕਰੋੜ ਰੁਪਏ (ਲਗਭਗ) ਦੀ ਨਕਦੀ, 14,000 ਅਮਰੀਕੀ ਡਾਲਰ ਅਤੇ ਹੋਰ ਵੱਖ-ਵੱਖ ਵਿਦੇਸ਼ੀ ਮੁਦਰਾਵਾਂ ਜੋ ਲਗਭਗ 8.50 ਲੱਖ ਰੁਪਏ ਦੇ ਬਰਾਬਰ ਹਨ, ਬਰਾਮਦ ਕੀਤੀਆਂ ਗਈਆਂ ਅਤੇ ਜ਼ਬਤ ਕੀਤੀਆਂ ਗਈਆਂ..."।