ਹਿਮਾਚਲ ਪ੍ਰਦੇਸ਼ ਵਿਚ ਜੱਜ ਬਣੀ ਪੰਜਾਬ ਦੀ ਜਨਤ ਹੇਅਰ

ਅਬੋਹਰ 29 ਸਤੰਬਰ (ਸੁਖਜੀਤ ਸਿੰਘ ਬਰਾੜ) - ਉਪ ਮੰਡਲ ਅਬੋਹਰ ਦੇ ਪਿੰਡ ਕਾਲਾ ਟਿੱਬਾ ਦੇ ਵਸਨੀਕ ਕਿਸਾਨ ਧਰਮਿੰਦਰ ਸਿੰਘ ਹੇਅਰ ਦੀ ਧੀ ਜਨਤ ਹੇਅਰ ਨੇ ਹਿਮਾਚਲ ਪ੍ਰਦੇਸ਼ ਜੁਡੀਸਲ ਸਰਵਿਸਿਜ਼ ਪ੍ਰੀਖਿਆ ਪਾਸ ਕਰ ਹਿਮਾਚਲ ਪ੍ਰਦੇਸ਼ ਵਿਚ ਜੱਜ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ । ਜਨਤ ਹੇਅਰ ਨੇ ਇਸ ਪ੍ਰੀਖਿਆ ਵਿਚੋਂ 9ਵਾਂ ਰੈਂਕ ਪ੍ਰਾਪਤ ਕੀਤਾ ਹੈ ਅਤੇ ਉਸ ਦੀ ਸਿਵਲ ਜੱਜ ਵਜੋਂ ਚੋਣ ਹੋਈ ਹੈ । ਜਨਤ ਹੇਅਰ ਨੇ ਕਿਹਾ ਕਿ ਉਸ ਦਾ ਜੱਜ ਬਣਨ ਦਾ ਸੁਪਨਾ ਮਾਪਿਆਂ ਵਲੋਂ ਦਿੱਤੀ ਚੰਗੀ ਸਿੱਖਿਆ ਅਤੇ ਚੰਗੀ ਸੇਧ ਸਦਕਾ ਪੂਰਾ ਹੋਇਆ ਹੈ । ਜਨਤ ਹੇਅਰ ਦੇ ਜੱਜ ਬਣਨ ਤੇ ਉਸ ਦੇ ਪਿਤਾ ਧਰਮਿੰਦਰ ਸਿੰਘ ਹੇਅਰ, ਮਾਤਾ ਗੁਰਸਮਿਦਰ ਕੌਰ ਹੇਅਰ, ਭਰਾ ਬਿਲਾਵਲ ਹੇਅਰ ਨੇ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ।