JALANDHAR WEATHER

ਹੜ੍ਹ ਦੇ ਪਾਣੀ ’ਚ ਰੁੜੇ ਨੌਜਵਾਨ ਦੀ ਪਿੰਡ ਬਰਿਆਰ ਤੋਂ ਲਾਸ਼ ਬਰਾਮਦ

ਕੋਟਲੀ ਸੂਰਤ ਮੱਲ੍ਹੀ (ਬਟਾਲਾ), 29 ਸਤੰਬਰ (ਕੁਲਦੀਪ ਸਿੰਘ ਨਾਗਰਾ) -ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਪੈਂਦੇ ਪਿੰਡ ਬਰਿਆਰ ਤੋਂ ਬੀਤੀ ਦੇਰ ਸ਼ਾਮ ਹੜ੍ਹ ਦੇ ਪਾਣੀ ’ਚ ਰੁੜੇ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਸਵਿੰਦਰ ਸਿੰਘ ਨੇ ਦੱਸਿਆ ਕਿ ਵਿਨੇ ਕੁਮਾਰ (21) ਪੁੱਤਰ ਨਾਨਕ ਚੰਦ ਵਾਸੀ ਕਲਾਨੌਰ ਜੋ ਕਿ ਬੀਤੀ 28 ਅਗਸਤ ਨੂੰ ਆਪਣੇ ਦੋਸਤਾਂ ਸਮੇਤ ਪਿੰਡ ਦਬੁਰਜੀ, ਨਬੀਨਗਰ ਦੇ ਡੇਰਿਆ ਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਪੀਣਯੋਗ ਪਾਣੀ ਦੇਣ ਲਈ ਜਾ ਰਿਹਾ ਸੀ ਤਾਂ ਹੜ੍ਹ ਦੇ ਪਾਣੀ ਦਾ ਤੇਜ਼ ਵਹਾਅ ਹੋਣ ਕਰਕੇ ਉਹ ਰੁੜ ਗਿਆ ਸੀ, ਜਿਸ ਦੀ ਬਹੁਤ ਭਾਲ ਕੀਤੀ ਗਈ ਸੀ, ਪਰ ਮਿਲਿਆ ਨਹੀਂ ਸੀ ਤੇ ਬੀਤੀ ਸ਼ਾਮ ਜਦੋਂ ਕਿਸਾਨ ਜੰਗਬਹਾਦਰ ਸਿੰਘ ਦੇ ਖੇਤਾਂ ਵਿਚ ਕੰਬਾਇਨ ਝੋਨਾ ਵੱਢਣ ਲੱਗੀ ਤਾਂ ਲਾਸ਼ ਦੀ ਬਦਬੂ ਆਉਣ ਕਰਕੇ ਉਨ੍ਹਾਂ ਦੇਖਿਆ ਉਨ੍ਹਾਂ ਦੇ ਖੇਤਾਂ ਵਿਚ ਕਿਸੇ ਨੌਜਵਾਨ ਦੀ ਲਾਸ਼ ਪਈ ਹੈ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਚਲਦਿਆਂ ਥਾਣਾ ਕੋਟਲੀ ਸੂਰਤ ਮੱਲ੍ਰੀ ਦੇ ਐੱਸ.ਐੱਚ.ਓ. ਲਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲਿਆ ਤੇ ਲਾਸ਼ ਦੀ ਪਹਿਚਾਣ ਉਪਰੰਤ ਪੁਲਿਸ ਨੇ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਦੱੱਸਿਆ ਕਿ ਨੌਜਵਾਨ ਦੀ ਮ੍ਰਿਤਕ ਦੇਹ ਇਕ ਮਹੀਨਾ ਪਾਣੀ ’ਚ ਰਹਿਣ ਕਰਕੇ ਉਸ ਦੀ ਪਹਿਚਾਣ ਕਰਨੀ ਔਖੀ ਹੋ ਗਈ ਸੀ ਤੇ ਉਸ ਦੇ ਕੱਪੜਿਆਂ ਤੋਂ ਹੀ ਉਸ ਦੀ ਪਹਿਚਾਣ ਹੋਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ