JALANDHAR WEATHER

ਅਲਮਾਰੀ ਡਿੱਗਣ ਨਾਲ ਲੜਕੀ ਦੀ ਮੌਤ

ਸਮਾਣਾ (ਪਟਿਆਲਾ), 29 ਸਤੰਬਰ (ਸਾਹਿਬ ਸਿੰਘ) - ਸਮਾਣਾ ਦੇ ਪਿੰਡ ਕੁਤਬਨਪੁਰ ਵਿਚ ਗਰੀਬ ਪਰਿਵਾਰ ਦੀ ਧੀ ਖੁਸ਼ਪ੍ਰੀਤ ਕੌਰ ਪੁੱਤਰੀ ਜੋਗਾ ਸਿੰਘ ਦੀ ਘਰ ਵਿਚ ਰੱਖੀ ਲੋਹੇ ਦੀ ਅਲਮਾਰੀ ਡਿੱਗਣ ਨਾਲ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਕ ਖੁਸ਼ਪ੍ਰੀਤ ਕੌਰ ਨੌਵੀਂ ਕਲਾਸ ਦਾ ਪੇਪਰ ਦੇ ਕੇ ਘਰ ਆਈ ਸੀ। ਘਰ ਦੇ ਵਿਚ ਇਕ ਅਲਮਾਰੀ ਰੱਖੀ ਸੀ। ਖੁਸ਼ਪ੍ਰੀਤ ਅਲਮਾਰੀ ਵਿਚੋਂ ਆਪਣੇ ਕੱਪੜੇ ਕੱਢਣ ਲੱਗੀ ਤਾਂ ਅਲਮਾਰੀ ਅਚਾਨਕ ਉਸ ਦੇ ਉੱਤੇ ਡਿੱਗ ਪਈ, ਜਿਸ ਨਾਲ ਲੜਕੀ ਦੇ ਕੋਈ ਐਸੀ ਸੱਟ ਲੱਗੀ, ਜਿਸ ਦੇ ਨਾਲ ਉਸ ਦੀ ਮੌਤ ਹੋ ਗਈ। ਉਸ ਦਾ ਭਰਾ ਸਤਨਾਮ ਸਿੰਘ ਜ਼ਖਮੀ ਹੋ ਗਿਆ ਹੈ। ਲੜਕੀ ਨੂੰ ਗੰਭੀਰ ਹਾਲਤ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਥਾਣਾ ਸ਼ਹਿਰੀ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ