ਰਾਜਪਾਲ ਪੰਜਾਬ ਕੱਲ੍ਹ ਖੇਮਕਰਨ ਨਜ਼ਦੀਕ ਪਿੰਡ ਆਸਲ ਉਤਾੜ ਪੁੱਜਣਗੇ

ਖੇਮਕਰਨ (ਤਰਨਤਾਰਨ), 29 ਸਤੰਬਰ ਰਾਕੇਸ਼ ਕੁਮਾਰ ਬਿੱਲਾ) - ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਕੱਲ੍ਹ ਨੂੰ ਸਵੇਰੇ 9 ਵਜੇ ਖੇਮਕਰਨ ਨਜ਼ਦੀਕ ਪਿੰਡ ਆਸਲ ਉਤਾੜ ਪੁੱਜ ਰਹੇ ਹਨ, ਜਿਥੇ ਉਹ ਭਾਰਤੀ ਫ਼ੌਜ ਵਲੋਂ ਸ਼ਹੀਦ ਅਬਦੁੱਲ ਹਮੀਦ ਵਾਰ ਮੇਮੋਰੀਅਲ ਵਿਖੇ ਸੰਨ 1965 ਦੀ ਭਾਰਤ ਪਾਕਿ ਜੰਗ ਦੇ ਮਨਾਏ ਦਾ ਰਹੇ ਡਾਇਮੰਡ ਜੁੱਬਲੀ ਸਮਾਰੋਹ ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ । ਇਸ ਤੋਂ ਇਲਾਵਾ ਜੰਗ ਦੇ ਸ਼ਹੀਦਾਂ ਦੀ ਯਾਦ ਚ ਫ਼ੌਜ ਵਲੋਂ ਬਣਾਏ ਗਏ ਵਾਰ ਮੇਮੋਰੀਅਲ ਮਿਊਜ਼ੀਅਮ ਦਾ ਉਦਘਾਟਨ ਵੀ ਕਰਨਗੇ।ਇਸ ਸਮਾਗਮ ਨੂੰ ਲੈ ਕੇ ਜਿਥੇ ਫ਼ੌਜ ਵਲੋਂ ਸਮਾਗਮ ਵਾਲੀ ਜਗ੍ਹਾ 'ਤੇ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ, ਉਥੇ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾ ਰਹੀਹੈ।