ਏਸ਼ੀਆ ਕੱਪ 2025: ਭਾਰਤੀ ਫ਼ੌਜ ਨੂੰ ਆਪਣੀ ਸਾਰੀ ਮੈਚ ਫ਼ੀਸ ਦੇਣਗੇ ਟੀ 20 ਕਪਤਾਨ ਸੂਰਿਆਕੁਮਾਰ ਯਾਦਵ


ਦੁਬਈ, 29 ਸਤੰਬਰ- ਏਸ਼ੀਆ ਕੱਪ 2025 ਦਾ ਫਾਈਨਲ ਮੈਚ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਗਿਆ। ਭਾਰਤ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ। ਮੈਚ ਤੋਂ ਬਾਅਦ ਭਾਰਤੀ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਨੇ ਐਲਾਨ ਕੀਤਾ ਕਿ ਉਹ ਟੂਰਨਾਮੈਂਟ ਦੇ ਸਾਰੇ ਮੈਚਾਂ ਦੀ ਆਪਣੀ ਫ਼ੀਸ ਭਾਰਤੀ ਫ਼ੌਜ ਨੂੰ ਦੇਣਗੇ।
ਸੂਰਿਆਕੁਮਾਰ ਨੇ ਇਹ ਐਲਾਨ ਭਾਰਤ ਨੇ ਪਾਕਿਸਤਾਨ ਵਿਰੁੱਧ ਏਸ਼ੀਆ ਕੱਪ ਫਾਈਨਲ ਜਿੱਤਣ ਤੋਂ ਬਾਅਦ ਕੀਤਾ। ਤਿਲਕ ਵਰਮਾ ਨੇ ਫ਼ਾਈਨਲ ਮੈਚ ਵਿਚ ਸ਼ਾਨਦਾਰ ਅਰਧ ਸੈਂਕੜਾ ਲਗਾਇਆ ਅਤੇ ਸੰਜੂ ਸੈਮਸਨ ਅਤੇ ਸ਼ਿਵਮ ਦੂਬੇ ਨਾਲ ਲਾਭਦਾਇਕ ਸਾਂਝੇਦਾਰੀਆਂ ਬਣਾਈਆਂ, ਜਿਸ ਕਾਰਨ ਪਾਕਿਸਤਾਨ ਨੂੰ ਫ਼ਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਦੇ ਨਾਲ ਭਾਰਤ ਨੇ ਆਪਣਾ ਦੂਜਾ ਟੀ-20 ਅੰਤਰਰਾਸ਼ਟਰੀ ਏਸ਼ੀਆ ਕੱਪ ਖਿਤਾਬ ਜਿੱਤਿਆ ਅਤੇ ਇਕ ਦਿਨਾਂ ਵਰਜ਼ਨ ਸਮੇਤ ਕੁੱਲ ਨੌਵਾਂ ਖ਼ਿਤਾਬ ਆਪਣੇ ਨਾਂਅ ਕਰ ਲਿਆ।