JALANDHAR WEATHER

ਚੈਂਪੀਅਨਾਂ ਨੂੰ ਯਾਦ ਰੱਖਿਆ ਜਾਵੇਗਾ, ਕਿਸੇ ਟਰਾਫ਼ੀ ਦੇ ਨਾਲ ਤਸਵੀਰ ਨੂੰ ਨਹੀਂ- ਸੂਰਿਆਕੁਮਾਰ ਯਾਦਵ

ਦੁਬਈ, 29 ਸਤੰਬਰ- ਪਾਕਿਸਤਾਨ ਵਿਰੁੱਧ ਏਸ਼ੀਆ ਕੱਪ 2025 ਵਿਚ ਜਿੱਤ ਤੋਂ ਬਾਅਦ ਟਰਾਫ਼ੀ ਨਾ ਲੈਣ ’ਤੇ ਭਾਰਤੀ ਟੀ 20 ਟੀਮ ਦੇ ਕਪਤਾਨ ਸੂਰਿਆ ਕੁਮਾਰ ਯਾਦਵ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਖ਼ੇਡ ਖ਼ਤਮ ਹੋ ਜਾਵੇਗੀ, ਤਾਂ ਸਿਰਫ਼ ਚੈਂਪੀਅਨਾਂ ਨੂੰ ਯਾਦ ਰੱਖਿਆ ਜਾਵੇਗਾ, ਕਿਸੇ ਟਰਾਫ਼ੀ ਦੀ ਤਸਵੀਰ ਨੂੰ ਨਹੀਂ।


ਦੱਸ ਦੇਈਏ ਕਿ ਬੀਤੇ ਕੱਲ੍ਹ ਹੋਏ ਏਸ਼ੀਆ ਕੱਪ ਦੇ ਫਾਈਨਲ ਮੁਕਾਬਲੇ ਵਿਚ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ ਸੀ। ਭਾਰਤੀ ਖਿਡਾਰੀ ਜਿੱਤਣ ਤੋਂ ਬਾਅਦ ਪੁਰਸਕਾਰ ਸਮਾਰੋਹ ਵਿਚ ਮੌਜੂਦ ਸੀ, ਪਰ ਉਨ੍ਹਾਂ ਨਕਵੀ ਦੇ ਹੱਥਾਂ ਤੋਂ ਟਰਾਫ਼ੀ ਨਾ ਲੈਣ ਦਾ ਫ਼ੈਸਲਾ ਕੀਤਾ। ਟੀਮ ਨੇ ਬਾਅਦ ਵਿਚ ਟਰਾਫ਼ੀ ਤੋਂ ਬਿਨਾਂ ਜਸ਼ਨ ਮਨਿਆ।


ਭਾਰਤੀ ਖਿਡਾਰੀ ਨੇ ਹਾਲਾਂਕਿ ਜਿੱਤ ਦਾ ਜਸ਼ਨ ਫ਼ਿੱਕਾ ਨਹੀਂ ਪੈਣ ਦਿੱਤਾ ਅਤੇ ਸੋਸ਼ਲ ਮੀਡੀਆ ’ਤੇ ਏ.ਆਈ. ਟਰਾਫ਼ੀ ਦੇ ਨਾਲ ਫੋਟੋਆਂ ਪੋਸਟ ਕੀਤੀਆਂ। ਸੂਰਿਆਕੁਮਾਰ, ਹਾਰਦਿਕ ਪਾਂਡਯਾ ਅਤੇ ਗਿਲ ਨੇ ਏ.ਆਈ. ਟ੍ਰਾਫੀ ਦੇ ਨਾਲ ਫੋਟੋਆਂ ਪੋਸਟ ਕੀਤੀਆਂ। ਸੂਰਿਆ ਕੁਮਾਰ ਨੇ ਫੋਟੋ ਨਾਲ ਕੈਪਸ਼ਨ ਵਿਚ ਲਿਖਿਆ ‘‘ਜਦੋਂ ਖ਼ੇਡ ਖ਼ਤਮ ਹੁੰਦੀ ਹੈ ਤਾਂ ਸਿਰਫ਼ ਚੈਂਪੀਅਨ ਯਾਦ ਰੱਖ ਜਾਂਦੇ ਹਨ, ਨਾ ਕਿ ਟਰਾਫ਼ੀ ਦੇ ਨਾਲ ਤਸਵੀਰ।’’

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ