ਗੁਜਰਾਤ: ਟਰੱਕ ਨਾਲ ਟਕਰਾਈ ਬੱਸ, 3 ਲੋਕਾਂ ਦੀ ਮੌਤ

ਗਾਂਧੀਨਗਰ, 29 ਸਤੰਬਰ- ਗੁਜਰਾਤ ਦੇ ਬੋਟਾਡ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਲਗਜ਼ਰੀ ਬੱਸ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 20 ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਬੱਸ ਵਿਚ ਲਗਭਗ 50 ਤੋਂ 60 ਲੋਕ ਸਵਾਰ ਸਨ ਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਬੋਟਾਡ ਜ਼ਿਲ੍ਹੇ ਦੇ ਰਾਣਪੁਰ ਤਾਲੁਕਾ ਦੇ ਵਸਨੀਕ ਸਨ। ਉਹ ਦੋ ਦਿਨਾਂ ਦੀ ਯਾਤਰਾ ’ਤੇ ਖੋਡਲਧਾਮ ਕਾਗਵਾੜ ਅਤੇ ਵੀਰਪੁਰ ਗਏ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਵਾਪਸ ਆ ਰਹੇ ਸਨ।