JALANDHAR WEATHER

ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਦਿੱਲੀ ਭਾਜਪਾ ਨੇ ਨਵੇਂ ਦਫ਼ਤਰ ਦਾ ਉਦਘਾਟਨ

ਨਵੀਂ ਦਿੱਲੀ, 29 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਿੱਲੀ ਭਾਜਪਾ ਦੇ ਨਵੇਂ ਦਫ਼ਤਰ ਦਾ ਉਦਘਾਟਨ ਕਰਨਗੇ। ਇਸ ਮੌਕੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਕਈ ਕੇਂਦਰੀ ਮੰਤਰੀ, ਦਿੱਲੀ ਸਰਕਾਰ ਦੇ ਮੰਤਰੀ, ਰਾਸ਼ਟਰੀ ਅਹੁਦੇਦਾਰ ਅਤੇ ਦਿੱਲੀ ਦੇ ਸਾਰੇ ਸੰਸਦ ਮੈਂਬਰ, ਵਿਧਾਇਕ ਅਤੇ ਕੌਂਸਲਰ ਮੌਜੂਦ ਰਹਿਣਗੇ।

ਹੁਣ ਤੱਕ ਪਾਰਟੀ ਦਾ ਸੂਬਾ ਦਫ਼ਤਰ 14 ਪੰਤ ਮਾਰਗ ’ਤੇ ਸਥਿਤ ਸੀ। ਅੱਜ ਤੋਂ ਇਸ ਨੂੰ ਭਾਜਪਾ ਮੁੱਖ ਦਫ਼ਤਰ ਦੇ ਨੇੜੇ ਦੀਨ ਦਿਆਲ ਉਪਾਧਿਆਏ ਮਾਰਗ ’ਤੇ ਤਬਦੀਲ ਕਰ ਦਿੱਤਾ ਜਾਵੇਗਾ। ਇਸ ਦਾ ਨੀਂਹ ਪੱਥਰ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਨੇ 9 ਜੂਨ, 2023 ਨੂੰ ਰੱਖਿਆ ਸੀ।

ਭਾਜਪਾ ਦੇਸ਼ ਭਰ ਵਿਚ ਜ਼ਿਲ੍ਹਾ ਦਫ਼ਤਰ ਬਣਾ ਰਹੀ ਹੈ। ਹਰ ਉਸ ਰਾਜ ਅਤੇ ਜ਼ਿਲ੍ਹੇ ਵਿਚ ਆਧੁਨਿਕ ਦਫ਼ਤਰ ਬਣਾਏ ਜਾ ਰਹੇ ਹਨ ਜਿਥੇ ਭਾਜਪਾ ਮਜ਼ਬੂਤ ​​ਹੈ। ਇਸ ਵਿਚ ਮੱਧ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼, ਉਤਰਾਖੰਡ, ਮਹਾਰਾਸ਼ਟਰ ਅਤੇ ਹੋਰ ਰਾਜ ਸ਼ਾਮਿਲ ਹਨ।

ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਦਫ਼ਤਰ ਸਿਰਫ਼ ਇਕ ਇਮਾਰਤ ਨਹੀਂ ਹੈ, ਇਹ ਕਦਰਾਂ-ਕੀਮਤਾਂ ਦਾ ਇਕ ਸਕੂਲ ਹੈ, ਜਿਥੇ ਭਾਜਪਾ ਵਰਕਰ ਆਪਣੇ ਸੀਨੀਅਰ ਆਗੂਆਂ ਤੋਂ ਸਿੱਖਦੇ ਹਨ।

ਦੱਸ ਦੇਈਏ ਕਿ ਨਵੇਂ ਭਾਜਪਾ ਦਫ਼ਤਰ ਦੀ ਲਾਗਤ 2.23 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਨਵੀਂ ਇਮਾਰਤ ਵਿਚ ਮੌਜੂਦਾ ਦਫ਼ਤਰ ਨਾਲੋਂ ਜ਼ਿਆਦਾ ਥਾਂ ਹੋਵੇਗੀ। ਇਸ ਵਿਚ ਬੇਸਮੈਂਟ ਪਾਰਕਿੰਗ, ਕਾਨਫ਼ਰੰਸ ਰੂਮ ਅਤੇ ਮੀਟਿੰਗ ਰੂਮ ਵਰਗੀਆਂ ਆਧੁਨਿਕ ਸਹੂਲਤਾਂ ਵੀ ਹਨ। ਨਵੀਂ ਦਿੱਲੀ ਭਾਜਪਾ ਦਫ਼ਤਰ 825-ਵਰਗ-ਮੀਟਰ ਦੇ ਪਲਾਟ ’ਤੇ ਬਣਿਆ ਹੈ ਅਤੇ ਇਸ ਦਾ ਕੁੱਲ ਨਿਰਮਾਣ ਖੇਤਰ 30,000 ਵਰਗ ਫੁੱਟ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ