JALANDHAR WEATHER

ਪੰਜਾਬ ਵਿਧਾਨ ਸਭਾ ਵਿਸ਼ੇਸ਼ ਸੈਸ਼ਨ ਦਾ ਅੱਜ ਤੇ ਆਖ਼ਰੀ ਦਿਨ

ਚੰਡੀਗੜ੍ਹ, 29 ਸਤੰਬਰ- ਅੱਜ ਪੰਜਾਬ ਸਰਕਾਰ ਵਲੋਂ ਹੜ੍ਹਾਂ ਬਾਰੇ ਬੁਲਾਏ ਗਏ ਵਿਸ਼ੇਸ਼ ਸੈਸ਼ਨ ਦਾ ਦੂਜਾ ਦਿਨ ਹੈ। ਇਸ ਸੈਸ਼ਨ ਦੌਰਾਨ ਲਗਭਗ ਛੇ ਬਿੱਲ ਪਾਸ ਕੀਤੇ ਜਾਣਗੇ। ਇਸ ਤੋਂ ਇਲਾਵਾ ਪੰਜਾਬ ਦੇ ਪੁਨਰਵਾਸ ਨਾਲ ਸੰਬੰਧਿਤ ਇਕ ਪ੍ਰਸਤਾਵ ’ਤੇ ਚਰਚਾ ਅਤੇ ਵੋਟਿੰਗ ਕੀਤੀ ਜਾਵੇਗੀ।

ਇਹ ਪ੍ਰਸਤਾਵ ਕੇਂਦਰ ਦੀ ਭਾਜਪਾ ਸਰਕਾਰ ਦੇ ਵਿਰੁੱਧ ਹੈ। ਭਾਜਪਾ ਇਸ ਸੈਸ਼ਨ ਤੋਂ ਦੂਰ ਰਹੀ ਹੈ। ਭਾਜਪਾ ਅੱਜ ਸਵੇਰੇ 11 ਵਜੇ ਸੈਕਟਰ 37 ਵਿਚ ‘ਜਨਤਾ ਦੀ ਵਿਧਾਨਸਭਾ’ ਕਰੇਗੀ, ਜਿਥੇ ਉਹ ਰਾਜ ਸਰਕਾਰ ਵਿਰੁੱਧ ਆਪਣੇ ਵਿਚਾਰ ਪੇਸ਼ ਕਰਨਗੇ।

ਸੈਸ਼ਨ ਦੀ ਸ਼ੁਰੂਆਤ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਐਕਟ, 2003 ਦੀ ਧਾਰਾ 6(1) ਦੇ ਤਹਿਤ ਵਿੱਤੀ ਸਾਲ 2023-24 ਲਈ ਪ੍ਰਾਪਤੀਆਂ ਅਤੇ ਖਰਚਿਆਂ ਦੀ ਪੇਸ਼ਕਾਰੀ ਨਾਲ ਹੋਵੇਗੀ। ਇਸ ਦੀ ਤੁਲਨਾ ਪਿਛਲੇ ਵਿੱਤੀ ਸਾਲ 2022-23 ਨਾਲ ਕੀਤੀ ਜਾਵੇਗੀ ਅਤੇ ਸਦਨ ਵਿਚ ਪੇਸ਼ ਕੀਤੀ ਜਾਵੇਗੀ। ਇਸ ਤੋਂ ਬਾਅਦ ਪੰਜਾਬ ਦੇ ਪੁਨਰਵਾਸ ’ਤੇ ਚਰਚਾ ਸ਼ੁਰੂ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ